JW Marriott ਅਪਣੇ ਮਹਿਮਾਨਾਂ ਲਈ ਪੇਸ਼ ਕਰ ਰਿਹੈ ਭੋਜਨ ਦੀਆਂ ਚੋਣਵੀਆਂ ਵੰਨਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਸਿੱਧ ਸ਼ੈੱਫ ਸੰਜੀਵ ਵੱਲੋਂ ਇਹ ਪਕਵਾਨ ਮਹਿਮਾਨਾਂ ਲਈ 14 ਮਾਰਚ 2021 ਤੱਕ ਪਰੋਸੇ ਜਾਂਣਗੇ

chef

ਚੰਡੀਗੜ੍ਹ:  ਜੇ.ਡਬਲਯੂ ਮੈਰਿਓਟ, ਚੰਡੀਗੜ੍ਹ ਅਪਣੇ ਮਹਿਮਾਨਾਂ ਲਈ ਭੋਜਨ ਦੀਆਂ ਚੋਣਵੀਆਂ ਵੰਨਗੀਆਂ ਪੇਸ਼ ਕਰ ਰਿਹਾ ਹੈ। ਭੋਜਨ ਦੀਆਂ ਇਹ ਸਵਾਦਿਸ਼ਟ ਵੰਨਗੀਆਂ ਪ੍ਰਸਿੱਧ ਸ਼ੈੱਫ ਸੰਜੀਵ ਵੱਲੋਂ ਦਹਾਕਿਆਂ ਦੇ ਤਜਰਬੇ ਤੋਂ ਬਾਅਦ ਵਧੀਆ ਸ਼ੈਲੀ ਵਿਚ ਤਿਆਰ ਕੀਤੀਆਂ ਗਈਆਂ ਹਨ। ਇਹ ਪਕਵਾਨ 6 ਮਾਰਚ ਤੋਂ ਕੈਫੇ @  JW Marriott ਵਿਖੇ ਨਿਰੰਤਰ ਆਪਣੀ ਖੁਸ਼ਬੂ ਅਤੇ ਸੁਆਦ ਫੈਲਾ ਰਹੇ ਹਨ ਅਤੇ ਮਹਿਮਾਨਾਂ ਲਈ ਇਹ ਸਿਲਸਿਲਾ 14 ਮਾਰਚ 2021 ਤੱਕ ਜਾਰੀ ਰਹੇਗਾ।

ਪ੍ਰਸਿੱਧ ਸ਼ੈੱਫ ਸੰਜੀਵ ਦੇ ਹੱਥੀਂ ਵਿਲੱਖਣ ਰੂਪ ਵਿਚ ਤਿਆਰ ਕੀਤੇ ਸੁਆਦ ਵਾਲੀ ਥਾਲੀ ਕੌਮੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਨਾਲ ਭਰਪੂਰ ਹੈ, ਕਿਉਂਕਿ ਉਹ ਇਕ ਸੁਆਦੀ ਰਸੋਈ ਪਕਵਾਨ ਦੇ ਵਧੀਆ ਨਮੂਨੇ ਪੇਸ਼ ਕਰਨ ਦੇ ਸਮਰੱਥ ਹੈ। ਅਮਰੀਕੀ, ਬੰਗਾਲੀ, ਦੱਖਣੀ ਅਤੇ ਉੱਤਰੀ ਭਾਰਤੀ ਪਕਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਇਨ੍ਹਾਂ ਵੰਨਗੀਆਂ ਵਿਚ ਚੁਣਿਆ ਗਿਆ ਹੈ।