ਜ਼ਮੀਨੀ ਝਗੜੇ ਪਿੱਛੇ ਨਸ਼ੇੜੀ ਪੁੱਤ ਨੇ ਲਈ ਮਾਂ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਮੀਨੀ ਝਗੜੇ ਨੂੰ ਲੈ ਕੇ ਦਿੱਤਾ ਵਾਰਦਾਤ ਨੂੰ ਅੰਜਾਮ

Harbhajan Kaur

ਬਠਿੰਡਾ: ( ਵਿਕਰਮ ਕੁਮਾਰ) ਅੱਜ ਕੱਲ੍ਹ ਰਿਸ਼ਤਿਆਂ ਵਿੱਚ ਕੋਈ ਮੋਹ ਪਿਆਰ ਨਹੀਂ ਰਹਿ ਗਿਆ। ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਕੋਈ ਵੀ ਆਪਣਾ ਨਹੀਂ ਸਾਰੇ ਇੱਕ ਦੂਜੇ ਦੇ ਦੁਸ਼ਮਣ ਬਣੇ ਬੈਠੇ ਨੇ। ਭਰਾ-ਭਰਾ ਨੂੰ ਜ਼ਮੀਨ ਖਾਤਰ ਮਾਰੀ ਜਾਂਦਾ। ਅਜਿਹਾ ਹੀ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਕਲਿਆਣ ਸੁੱਖਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਪੁੱਤ ਨੇ ਜ਼ਮੀਨੀ ਝਗੜੇ ਦੇ ਚਲਦੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਜਿਸ ਦੀ ਸੂਚਨਾ ਮਿਲਣ ਤੇ ਥਾਣਾ ਨਥਾਣਾ ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। 

ਐੱਸ ਐੱਚ ਓ ਨਰਿੰਦਰ ਸਿੰਘ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ  ਦੋਸ਼ੀ ਸੁਰਜੀਤ ਸਿੰਘ ਨੇ ਬੀਤੀ ਸ਼ਾਮ  ਆਪਣੀ ਪਤਨੀ ਨਾਲ ਰਲ ਕੇ ਜ਼ਮੀਨੀ ਝਗੜੇ ਨੂੰ ਲੈ ਕੇ ਆਪਣੀ ਮਾਂ ਦਾ ਕਸੀਆ ਮਾਰ ਕੇ ਕਤਲ ਕਰ ਦਿੱਤਾ  ਜਿਸ ਦੇ ਖਿਲਾਫ ਮ੍ਰਿਤਕ ਹਰਭਜਨ ਕੌਰ ਦੇ ਭਰਾ ਪਿਆਰਾ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਮ੍ਰਿਤਕ ਹਰਭਜਨ ਕੌਰ ਦੇ ਭਰਾ ਪਿਆਰਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਕੱਲ ਆਪਣੀ ਭੈਣ ਦਾ ਪਤਾ ਲੈਣ ਪਿੰਡ ਗਿਆ ਸੀ ਤਾਂ ਵਿਹੜੇ ਵਿਚ ਪਏ ਮੰਜੇ ਤੇ ਉਸ ਦੀ ਭੈਣ ਦੀ ਲਾਸ਼ ਪਈ ਸੀ ਜੋ ਖੂਨ ਨਾਲ ਲੱਥਪੱਥ ਸੀ ਅਤੇ ਉਸ ਦਾ ਭਾਣਜਾ ਅਤੇ ਉਸਦੀ ਪਤਨੀ ਘਰੋਂ ਫਰਾਰ ਸਨ।

ਉਨ੍ਹਾਂ ਦੱਸਿਆ ਕਿ ਦੋਸ਼ੀ ਸੁਰਜੀਤ ਸਿੰਘ ਸ਼ਰਾਬ ਦਾ ਆਦੀ ਸੀ ਅਤੇ ਮ੍ਰਿਤਕ ਹਰਭਜਨ ਕੌਰ ਨੇ ਆਪਣੀ ਦੋ ਕਿੱਲੇ ਜ਼ਮੀਨ ਆਪਣੇ ਪੁੱਤਰ ਦੇ ਨਾਮ ਨਹੀਂ ਲਵਾਈ ਸੀ ਜਿਸਨੂੰ ਲੈ ਕੇ ਘਰ ਵਿਚ ਜ਼ਮੀਨੀ ਕਲੇਸ਼ ਰਹਿੰਦਾ ਸੀ ਜਿਸ ਦੇ ਚੱਲਦੇ ਕੱਲ੍ਹ ਦੋਸ਼ੀ ਸੁਰਜੀਤ ਸਿੰਘ ਨੇ ਆਪਣੀ ਪਤਨੀ ਨਾਲ ਰਲ ਕੇ ਆਪਣੀ ਮੈਂ ਕਤਲ ਕਰ ਦਿੱਤਾ।