ਨਵਜੋਤ ਸਿੱਧੂ ਨੇ ਪੁਲਿਸ ਜਵਾਨਾਂ ਦੀ ਰੋਜ਼ਾਨਾ ਖ਼ੁਰਾਕ ਦਾ ਮੁੱਦਾ ਡੀਜੀਪੀ ਕੋਲ ਚੁਕਿਆ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਨੇ ਪੁਲਿਸ ਜਵਾਨਾਂ ਦੀ ਰੋਜ਼ਾਨਾ ਖ਼ੁਰਾਕ ਦਾ ਮੁੱਦਾ ਡੀਜੀਪੀ ਕੋਲ ਚੁਕਿਆ

image

ਕਿਹਾ, ਜਵਾਨਾਂ ਨੂੰ  ਰੋਜ਼ਾਨਾ ਤਿੰਨ ਰੁਪਏ ਖ਼ੁਰਾਕ ਭੱਤਾ ਮਿਲਣ ਤੋਂ ਹੈਰਾਨ ਹਾਂ, ਰਾਸ਼ਨ ਭੱਤਾ ਵਧਾਉਣ ਲਈ ਲਿਖੀ ਚਿੱਠੀ

ਚੰਡੀਗੜ੍ਹ, 11 ਮਾਰਚ (ਸੁਰਜੀਤ ਸਿੰਘ ਸੱਤੀ) : ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ  ਰੋਜ਼ਾਨਾ ਰਾਸ਼ਨ ਭੱਤਾ ਰਾਸ਼ੀ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ਦੀਆਂ ਹੋਰ ਫ਼ੋਰਸਾਂ ਦੇ ਮੁਕਾਬਲੇ ਪੰਜਾਬ ਵਿਚ ਪੁਲਿਸ ਜਵਾਨਾਂ ਦਾ ਇਹ ਭੱਤਾ ਕਾਫ਼ੀ ਘੱਟ ਹੈ | ਇਸੇ ਲਈ ਉਨ੍ਹਾਂ ਨੇ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਨੂੰ  ਚਿੱਠੀ ਭੇਜ ਕੇ ਇਹ ਭੱਤਾ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ | ਚਿੱਠੀ ਵਿਚ ਉਨ੍ਹਾਂ ਕਿਹਾ ਹੈ ਕਿ ਉਹ ਅਣ-ਉਚਿਤ ਅਤੇ ਥੋੜ੍ਹੇ ਰਾਸ਼ਨ ਭੱਤੇ ਦੇ ਸਬੰਧ ਵਿਚ ਅਪਣੀ ਗੰਭੀਰ  ਚਿੰਤਾ ਪ੍ਰਗਟਾਉਣ ਲਈ ਲਿਖ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਹਨ ਕਿ ਸਾਡੇ ਰਾਜ ਦੀ ਪੁਲਿਸ ਦੀ ਪੰਜਾਬ ਆਰਮਡ ਪੁਲਿਸ ਅਤੇ ਇੰਡੀਅਨ ਰਿਜ਼ਰਵ ਬਟਾਲੀਅਨ ਵਿਚ ਤਾਇਨਾਤ ਮੁਲਾਜ਼ਮਾਂ ਨੂੰ  ਰੋਜ਼ਾਨਾ ਤਿੰਨ ਰੁਪਏ ਭੱਤਾ ਮਿਲਦਾ ਹੈ | 
  ਉਨ੍ਹਾਂ ਕਿਹਾ, ''ਮੈਂ ਕੁੱਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਪੁਲਿਸ ਕਰਮੀਆਂ ਦੁਆਰਾ ਮੇਰੇ ਨਾਲ ਸਾਂਝੀ ਕੀਤੀ ਗਈ ਇਸ ਅਸਲੀ ਸ਼ਿਕਾਇਤ  ਬਾਰੇ ਜਾਣਨ ਤੋਂ ਬਾਅਦ ਤੁਹਾਨੂੰ ਲਿਖਣ ਲਈ ਮਜਬੂਰ ਹਾਂ | ਸਾਡੇ ਜਵਾਨਾਂ ਨੂੰ  ਉਨ੍ਹਾਂ ਦੀ ਰੋਜ਼ਾਨਾ ਖ਼ੁਰਾਕ ਜ਼ਰੂਰਤਾਂ ਨੂੰ  ਪੂਰਾ ਕਰਨ ਲਈ ਦਿਤਾ ਜਾਣ ਵਾਲਾ ਇਕ ਮਹੱਤਵਪੂਰਣ ਭੱਤਾ ਹੈ | ਹਾਲਾਂਕਿ, ਸਾਡੇ ਜਵਾਨਾਂ ਲਈ 3 ਰੁਪਏ ਦੀ ਰਾਸ਼ੀ ਦੇ ਨਾਲ ਉਨ੍ਹਾਂ ਦੀ ਰੋਜ਼ਾਨਾ ਖ਼ੁਰਾਕ 
ਜ਼ਰੂਰਤਾਂ ਨੂੰ  ਪੂਰਾ ਕਰਨਾ ਸੰਭਵ ਨਹੀਂ ਹੈ | 
  ਉਨ੍ਹਾਂ ਲਿਖਿਆ,''ਪ੍ਰਤੀ ਦਿਨ 3 ਰੁਪਏ ਤੋਂ ਇਲਾਵਾ, ਪੰਜਾਬ ਪੁਲਿਸ ਦੀ ਹੋਰ ਇਕਾਈਆਂ ਨੂੰ  ਵੀ ਯੋਗ ਮਾਤਰਾ ਵਿਚ ਭੱਤਾ ਪ੍ਰਦਾਨ ਨਹੀਂ ਕੀਤਾ ਗਿਆ ਹੈ | ਇਹ ਸਾਡੇ ਰਾਜ ਵਿਚ ਸ਼ਾਂਤੀ ਅਤੇ ਸੁਰੱਖਿਆ ਨੀਅਤ ਬਣਾਉਣ ਲਈ ਭੱਤੇ ਨੇ ਸਾਡੇ ਜਵਾਨਾਂ ਦੀ ਰੋਜ਼ਾਨਾ ਮਿਹਨਤ ਦੀ ਲਾਜ ਗੁਆ ਦਿਤੀ ਹੈ, ਜਿਨ੍ਹਾਂ ਨੇ ਅਪਣੇ ਜੀਵਨ ਨੂੰ  ਖ਼ਤਰੇ ਵਿਚ ਪਾਇਆ ਹੋਇਆ ਹੈ |'' ਉਨ੍ਹਾਂ ਡੀ.ਜੀ.ਪੀ ਨੂੰ  ਪੰਜਾਬ ਪੁਲਿਸ ਦੇ ਜਵਾਨਾਂ ਨੂੰ  ਦਿਤੇ ਜਾ ਰਹੇ ਭੱਤੇ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਹੈ |

ਭਾਰਤੀ ਫ਼ੌਜ ਦੀਆਂ ਤਿੰਨਾਂ ਸੇਵਾਵਾਂ ਦਾ ਰੋਜ਼ਾਨਾ ਖ਼ੁਰਾਕ ਭੱਤਾ 234 ਰੁਪਏ
ਉਨ੍ਹਾਂ ਡੀਜੀਪੀ ਦੇ ਧਿਆਨ ਵਿਚ ਲਿਆਂਦਾ ਕਿ ਭਾਰਤੀ ਫ਼ੌਜ ਦੀਆਂ ਤਿੰਨ ਸੇਵਾਵਾਂ ਵਿਚ ਰੋਜ਼ਾਨਾ ਖ਼ੁਰਾਕ ਭੱਤਾ 234 ਰੁਪਏ 58 ਪੈਸੇ ਅਤੇ ਆਈਬੀ, ਆਰਮਡ ਪੁਲਿਸ ਫ਼ੋਰਸ ਤੇ ਦਿੱਲੀ ਪੁਲਿਸ ਵਿਚ 117 ਰੁੁੁਪਏ 29 ਪੈਸੇ ਪ੍ਰਤੀ ਦਿਨ ਹੈ | ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਪੁਲਿਸ ਦੇਸ਼ ਦੀ ਸੱਭ ਤੋਂ ਪੁਰਾਣੀ ਪੁਲਿਸ ਫ਼ੋਰਸ ਵਿਚੋਂ ਇਕ ਹੈ, ਜਿਸ ਨੇ ਅੱਜ ਸਾਡੇ ਰਾਸ਼ਟਰ ਅਤੇ ਰਾਜ ਦੀ ਰਖਿਆ ਲਈ ਇਕ ਲੰਮਾ ਸਫ਼ਰ ਤੈਅ ਕੀਤਾ ਹੈ | ਪੰਜਾਬ ਪੁਲਿਸ, ਅੰਤਮ ਕੁਰਬਾਨੀ ਦੇਣ ਦੇ ਡਰ ਦੇ ਬਿਨਾਂ, ਜੌੌੌੌਹਰ ਵਿਖਾਉਂਣ ਲਈ ਖੜੀ ਹੋਈ ਹੈ |