ਡੇਢ ਸਾਲਾ ਬੱਚੀ ਦੀ ਛੱਪੜ ਵਿਚ ਡੁੱਬਣ ਨਾਲ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੱਪੜ ਵਿਚ ਡਿਗਦਿਆਂ ਕਿਸੇ ਨੇ ਨਹੀਂ ਦੇਖਿਆ।

child

ਮੁਕਤਸਰ- ਮੰਡੀ ਅਰਨੀਵਾਲਾ ਦੇ ਨੇੜਲੇ ਪਿੰਡ ਮੂਲਿਆਂਵਾਲੀ ਵਿਚ ਇਕ ਡੇਢ ਸਾਲਾ ਬੱਚੀ ਦੀ ਛੱਪੜ ਵਿਚ ਡੁੱਬਣ ਕਾਰਨ ਮੌਤ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਦੀ ਬੇਟੀ ਬਰਕਤ ਅੱਜ ਸਵੇਰੇ ਆਪਣੇ ਗੁਆਂਢੀ ਦੇ ਘਰ ਬੱਚਿਆਂ ਨਾਲ ਖੇਡਣ ਜਾ ਰਹੀ ਸੀ ਤਾਂ ਜਾਂਦੀ ਹੋਈ ਛੱਪੜ ਵਿਚ ਡਿੱਗ ਗਈ  ਜਿਸ ਨੂੰ ਛੱਪੜ ਵਿਚ ਡਿਗਦਿਆਂ ਕਿਸੇ ਨੇ ਨਹੀਂ ਦੇਖਿਆ।

ਬਰਕਤ ਦੀ ਭਾਲ ਵਿਚ ਲੱਗੇ ਹੋਏ ਪਰਿਵਾਰ ਨੂੰ ਉਸ ਦੀ ਲਾਸ਼ ਛੱਪੜ ਦੇ ਪਾਣੀ ਉੱਤੇ ਤੈਰਦੀ ਹੋਈ ਮਿਲੀ। ਇਸ ਮੰਦਭਾਗੀ ਘਟਨਾ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।