ਬਦਲਿਆ ਮੌਸਮ ਦਾ ਮਿਜਾਜ, ਪੰਜਾਬ 'ਚ ਕਈ ਥਾਈਂ ਪਿਆ ਮੀਂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕਈ ਦਿਨਾਂ ਤੋਂ ਮੌਸਮ 'ਚ ਕਾਫੀ ਗਰਮੀ ਮਹਿਸੂਸ ਕੀਤੀ ਜਾਣ ਲੱਗੀ ਸੀ।

rain

ਚੰਡੀਗੜ: ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਮੌਸਮ ਨੇ ਇੱਕ ਨਵਾਂ ਰੂਪ ਲੈ ਲਿਆ। ਅੱਜ ਸਵੇਰੇ ਵੱਖ ਵੱਖ ਜਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।  ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ।

ਬਰਨਾਲਾ, ਗੁਰਦਾਸਪੁਰ ਜ਼ਿਲ੍ਹਿਆਂ 'ਚ ਜਿੱਥੇ ਬੱਦਲ ਛਾਏ ਹੋਏ ਹਨ ਉੱਥੇ ਹੀ ਬਾਰਿਸ਼ ਵੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਮੌਸਮ 'ਚ ਕਾਫੀ ਗਰਮੀ ਮਹਿਸੂਸ ਕੀਤੀ ਜਾਣ ਲੱਗੀ ਸੀ।

ਦੱਸਣਯੋਗ ਹੈ ਕਿ ਦਿੱਲੀ ਵਿਚ ਬੱਦਲ ਛਾਏ ਰਹੇ ਅਤੇ ਕੁਝ ਇਲਾਕਿਆਂ ਵਿਚ ਹਲਕੀ ਬਾਰਸ਼ ਹੋਈ। ਇਸ ਦੇ ਚਲਦੇ ਦਿੱਲੀ ਵਿਚ ਬੱਦਲ ਛਾਏ ਰਹੇ ਅਤੇ ਕੁਝ ਇਲਾਕਿਆਂ ਵਿਚ ਹਲਕੀ ਬਾਰਸ਼ ਹੋਈ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਇਕ ਮਹੀਨਾ ਅਗੇਤੀ ਗਰਮੀ ਮਹਿਸੂਸ ਕੀਤੀ ਜਾ ਰਹੀ ਸੀ ਪਰ ਅੱਜ ਹਲਕੀ ਬਾਰਿਸ਼ ਹੋਣ ਨਾਲ ਮੌਸਮ ਵਿਚ ਥੋੜਾ ਬਦਲਾਵ ਆਇਆ ਹੈ।