ਨਵਜੋਤ ਸਿੱਧੂ ਦਾ ਮੁੱਖ-ਮੰਤਰੀ ਚਿਹਰੇ ਦਾ ਦਰਦ ਛਲਕਿਆ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਦਾ ਮੁੱਖ-ਮੰਤਰੀ ਚਿਹਰੇ ਦਾ ਦਰਦ ਛਲਕਿਆ

image

ਕਿਹਾ, ਜੇ ਮੇਰੀ ਚਾਚੀ ਦੀਆਂ ਮੁੱਛਾਂ ਹੁੰਦੀਆਂ ਤਾਂ ਉਸ ਨੂੰ  ਚਾਚਾ ਨਾ ਆਖਦਾ?

ਅੰਮਿ੍ਤਸਰ, 11 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੋਣਾਂ 'ਚ ਜਨਤਕ ਫਤਵੇ ਬਾਅਦ ਅੱਜ ਹਲਕਾ ਪੂਰਬੀ 'ਚ ਲੋਕਾਂ ਦਾ ਧਨਵਾਦ ਤੇ ਸਰਗਰਮੀਂ ਸ਼ੁਰੂ ਕਰਦਿਆ ਕਿਹਾ ਕਿ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਸਜ਼ਾ ਬਾਦਲ ਪ੍ਰਵਾਰ ਨੂੰ  ਰੱਬ ਨੇ ਦੇ ਦਿਤੀ ਹੈ | ਉਨ੍ਹਾਂ ਅਪਣੇ ਅੰਦਾਜ਼ 'ਚ ਵਿਅੰਗ ਕੱਸਦਿਆਂ ਕਿਹਾ ਕਿ ਕੈਪਟਨ-ਬਾਦਲਾਂ ਨਿਜੀ ਸਵਾਰਥ 'ਚ ਅੱਟੀ ਸੱਟੀ ਲਾ ਕੇ ਪੰਜਾਬ ਸਮੇਤ ਮੈਨੂੰ ਬਹੁਤ ਨੁਕਸਾਨ ਪਹੰੁਚਾਇਆ ਪਰ ਜਿੱਤ ਹਮੇਸ਼ਾਂ ਸੱਚ ਦੀ ਹੰੁਦੀ ਹੈ | ਕੈਪਟਨ ਤੇ ਗੰਭੀਰ ਦੋਸ਼ ਲਾਂਉਦਿਆਂ ਉਨ੍ਹਾਂ ਦਸਿਆ ਕਿ ਉਸ ਤੋਂ ਸੱਤਾ ਖੋ੍ਹਣ ਲਈ ਬੇਹੱਦ ਮੁਸ਼ੱਕਤ ਕਰਨੀ ਪਈ |
ਮੁੱਖ-ਮੰਤਰੀ ਦਾ ਚਿਹਰਾ ਐਲਾਨਣ ਦੇ ਮਸਲੇ 'ਤੇ ਪੁੱਛੇ ਸਵਾਲ 'ਤੇ ਸਿੱਧੂ ਨੇ ਹਾਸੇ 'ਚ ਦਿਲ ਦਾ ਦਰਦ ਛਲਕ ਦਿਆਂ ਕਿਹਾ ਕਿ 'ਜੇ ਮੇਰੀ ਚਾਚੀ ਦੀਆਂ ਮੁੱਛਾਂ ਹੁੰਦੀਆਂ ਤਾਂ ਮੈਂ ਉਸ ਨੂੰ  ਚਾਚਾ ਆਖਣਾ ਸੀ' | ਮੇਰਾ ਉਦੇਸ਼ ਪੰਜਾਬ ਨੂੰ  ਸਮੇਂ ਦਾ ਹਾਣੀ ਬਣਾਉਣਾ ਹੈ ਤੇ ਉਹ ਆਸ ਕਰਦੇ ਹਨ ਕਿ 'ਆਪ ਸਰਕਾਰ' ਲੋਕਾਂ ਦੀਆਂ ਆਸਾਂ ਤੇ ਖਰੀ ਉਤਰੂਗੀ | ਲੋਕ ਫਤਵਾ ਕਦੇ ਗ਼ਲਤ ਨਹੀਂ ਹੰੁਦਾ | ਪੰਜਾਬ  ਪੈਰਾਂ ਸਿਰ ਕਰਨ ਲਈ 'ਆਪ ਸਰਕਾਰ' ਨੂੰ  ਮਾਫ਼ੀਆ ਗਿਰੋਹ ਨੂੰ  ਖ਼ਤਮ ਕਰਨਾ ਪਵੇਗਾ ਜਿਸ ਨੇ ਲੋਟੂ ਸਿਆਸਤਦਾਨਾਂ ਦੀ ਸ਼ਹਿ ਤੇ ਸੂਬੇ ਦਾ ਖਜ਼ਾਨਾ ਖੂਬ ਲੁਟਿਆ | ਉਨ੍ਹਾਂ ਕੈਪਟਨ ਨੂੰ  ਸਿਰੇ ਦਾ ਹੰਕਾਰੀ ਤੇ ਪਖੰਡੀ ਅਤੇ  ਲਾਲਚੀ ਕਰਾਰ ਦਿਤਾ | ਮੈਂ ਜ਼ਿੰਦਗੀ 'ਚ ਬੇਹੱਦ ਜਿੱਤਾਂ ਹਾਰਾਂ ਵੇਖੀਆਂ ਹਨ | ਸਾਰਾ ਝਗੜਾ ਸਿਸਟਮ ਦੀ ਖ਼ਰਾਬੀ ਦਾ ਹੈ ਜਿਸ ਨੂੰ  ਸਾਫ਼ ਕਰਨ ਲਈ ਚੰਗੀ ਨੀਅਤ ਦੀ ਲੋੜ ਹੈ | ਪ੍ਰਸਿੱਧ ਕਸਬੇ ਵੇਰਕਾ ਵਿਖੇ ਸਿੱਧੂ ਨੇ ਸਪਸ਼ਟ ਕੀਤਾ ਕਿ ਲੋਕਾਂ ਨੇ TਆਪU  ਨੂੰ  ਪੰਜ ਸਾਲ ਲਈ ਪੰਜਾਬ ਦੇ ਹਿਤਾਂ ਲਈ ਮੌਕਾ ਦਿਤਾ ਹੈ |

ਕੈਪਸ਼ਨ-ਏ ਐਸ ਆਰ ਬਹੋੜੂ— 11—4- -ਨਵਜੋਤ ਸਿੰਘ ਸਿੱਧੂ ਅੰਮਿ੍ਤਸਰ ਵਿਖੇ ਲੋਕਾਂ ਨਾਲ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ |