ਸੁਨੀਲ ਜਾਖੜ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਏਜੰਸੀ

ਖ਼ਬਰਾਂ, ਪੰਜਾਬ

ਸੁਨੀਲ ਜਾਖੜ ਨੇ ਦਰਬਾਰ ਸਾਹਿਬ ਮੱਥਾ ਟੇਕਿਆ

image


ਗੁਰੂ ਘਰ ਨਾਲ ਮੱਥਾ ਲਾਉਣ ਵਾਲਿਆਂ ਦਾ ਹਸ਼ਰ ਲੋਕਾਂ ਸਾਹਮਣੇ ਹੈ : ਜਾਖੜ

ਅੰਮਿ੍ਤਸਰ, 11 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਇਲਾਹੀ ਬਾਣੀ ਦਾ ਕੀਰਤਨ  ਸਰਵਨ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਬੇਟੇ ਨੂੰ  ਅਬੋਹਰ ਤੋਂ ਜਿੱਤ ਪ੍ਰਾਪਤ ਹੋਈ ਹੈ | ਇਸ ਲਈ ਮੈਂ ਇਥੇ ਗੁਰੂ ਘਰ ਸ਼ੁਕਰਾਨਾ ਕਰਨ ਆਇਆ ਹਾਂ | ਉਨ੍ਹਾਂ ਸੌਦਾ ਸਾਧ ਤੇ ਉਸ ਨੂੰ  ਪੁਸ਼ਤ ਪਨਾਹ ਦੇਣ ਵਾਲੇ ਸਿਆਸੀ ਨੇਤਾਵਾਂ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਹਸ਼ਰ ਸੱਭ ਦੇ ਸਾਹਮਣੇ ਆ ਗਿਆ ਹੈ  | ਜਾਖੜ ਮੁਤਾਬਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਅਹਿਮ ਸ਼ਖਸ਼ੀਅਤਾਂ ਨੇ ਦੋਸ਼ੀ ਬੇਨਕਾਬ ਕਰਨ ਦੀਆਂ ਸਹੁੰਆਂ ਖਾਧੀਆਂ ਅਤੇ ਗੁਰੂ ਦੀਆਂ ਪੋਸ਼ਾਕਾਂ ਪਾ ਕੇ, ਉਨ੍ਹਾਂ ਡੇਰਿਆਂ ਦੇ ਨਾਮ 'ਤੇ ਦੁਕਾਨਾਂ ਖੋਲ੍ਹੀਆਂ ਹਨ | ਉਨ੍ਹਾਂ 'ਤੇ ਜਲਦ ਤਾਲੇ ਲੱਗ ਜਾਣਗੇ, ਜੋ ਚੇਲਿਆਂ ਦੀ ਮਦਦ ਨਾਲ ਵੋਟਾਂ ਵੇਚਦੇ ਰਹੇ ਹਨ | ਇਸੇ ਡਿਊੜੀ 'ਤੇ ਜਿਨ੍ਹਾਂ ਲੋਕਾਂ ਨੇ ਸੰਹੁਆਂ ਖਾਧੀਆਂ ਸੀ ਕਿ ਬੇਅਦਬੀਆਂ ਕਰਨ ਵਾਲਿਆਂ ਤੇ ਮਦਦ ਕਰਨ ਵਾਲਿਆਂ ਦਾ ਖੱਖ ਨਾ ਰਹੇ ਅੱਜ ਵਾਕਿਆਂ ਹੀ ਉਨ੍ਹਾਂ ਦਾ ਸਿਆਸੀ ਤੌਰ 'ਤੇ ਕੱਖ ਨਹੀ ਰਿਹਾ ਤੇ ਹਸ਼ਰ ਬੇਹੱਦ ਮਾੜਾ ਹੋਇਆ ਹੈ  |
ਕੈਪਸ਼ਨ- ਏ ਐਸ ਆਰ ਬਹੋੜੂ 11¸5— ਦਰਬਾਰ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਨੀਲ ਜਾਖੜ  |