ਇਸ ਵਾਰ ਪੰਜਾਬ ਚੋਣਾਂ 'ਚ ਜਿੱਤ-ਹਾਰ ਦੇ ਅੰਤਰ ਦੇ ਪਿਛਲੇ ਰਿਕਾਰਡ ਵੀ ਟੁੱਟੇ
ਇਸ ਵਾਰ ਪੰਜਾਬ ਚੋਣਾਂ 'ਚ ਜਿੱਤ-ਹਾਰ ਦੇ ਅੰਤਰ ਦੇ ਪਿਛਲੇ ਰਿਕਾਰਡ ਵੀ ਟੁੱਟੇ
ਸੱਭ ਤੋਂ ਵਧ 75,277 ਦੇ ਫ਼ਰਕ ਨਾਲ ਜਿੱਤੇ ਅਮਨ ਅਰੋੜਾ, ਰਿਕਾਰਡ ਅੰਤਰ ਨਾਲ ਜਿੱਤੇ ਪਹਿਲੇ ਪੰਜ 'ਚ ਵੀ 'ਆਪ' ਦੇ ਭਗਵੰਤ ਮਾਨ, ਜਗਰੂਪ ਗਿੱਲ, ਡਾ. ਬਲਵੀਰ ਸਿੰਘ, ਵਿਜੈ ਸਿੰਗਲਾ ਤੇ ਜੀਵਨ ਸਿੰਘ ਸੰਗੋਵਾਲ
ਚੰਡੀਗੜ੍ਹ, 11 ਮਾਰਚ (ਗੁਰਉਪਦੇਸ਼ ਭੁੱਲਰ) : ਜਿਥੇ ਇਸ ਵਾਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਇਕੋ ਪਾਰਟੀ ਨੂੰ ਪਹਿਲੀ ਵਾਰ 117 'ਚੋਂ 92 ਸੀਟਾਂ ਨਾਲ ਵੱਡਾ ਇਤਿਹਾਸਕ ਬਹੁਮਤ ਮਿਲਿਆ ਹੈ, ਉਥੇ ਜਿੱਤ ਹਾਰ ਦੇ ਅੰਤਰ ਦੇ ਪਿਛਲੇ ਕਈ ਰਿਕਾਰਡ ਵੀ ਟੁੱਟੇ ਹਨ | ਇਸ ਵਾਰ ਸੱਭ ਤੋਂ ਵਧ 75,277 ਵੋਟਾਂ ਦੇ ਅੰਤਰ ਨਾਲ 'ਆਪ' ਦੇ ਅਮਨ ਅਰੋੜਾ ਲੇ ਜਿੱਤ ਪ੍ਰਾਪਤ ਕਰ ਕੇ ਰਿਕਾਰਡ ਬਣਾਇਆ ਹੈ | ਪਹਿਲੇ ਪੰਜ ਰਿਕਾਰਡ ਤੋੜ ਵੋਟਾਂ ਨਾਲ ਜਿੱਤਣ ਵਾਲੇ ਸਾਰੇ ਵਿਧਾਇਕ ਵੀ 'ਆਪ' ਨਾਲ ਹੀ ਸਬੰਧਤ ਹਨ | ਦੂਜੇ ਨੰਬਰ ਉਪਰ ਰਿਕਾਰਡ ਵੋਟਾਂ ਨਾਲ ਜਿੱਤਣ ਵਾਲੇ ਬਠਿੰਡਾ (ਸ਼ਹਿਰੀ) ਹਲਕੇ ਤੋਂ ਜਗਰੂਪ ਸਿੰਘ ਗਿੱਲ ਹਨ | ਜਿਨ੍ਹਾਂ ਨੇ ਕਾਂਗਰਸ ਦੇ ਮਨਪ੍ਰੀਤ ਬਾਦਲ ਨੂੰ 63,581, ਤੀਜੇ ਨੰਬਰ 'ਤੇ ਮਾਨਸਾ ਤੋਂ ਕਾਂਗਰਸ ਨਾਲ ਸਿੱਧੂ ਮੂਸੇਵਾਲਾ ਨੂੰ 63,323 ਵੋਟਾਂ ਨਾਲ ਹਰਾਉਣ ਵਾਲੇ 'ਆਪ' ਦੇ ਡਾ. ਵਿਜੈ ਸਿੰਗਲਾ, ਚੌਥੇ ਨੰਬਰ ਉਪਰ ਕਾਂਗਰਸ ਦੇ ਦਲਵੀਰ ਗੋਲਡੀ ਨੂੰ 58,206 ਵੋਟਾਂ ਨਾਲ ਹਰਾਉਣ ਵਾਲੇ ਭਗਵੰਤ ਮਾਨ ਅਤੇ ਪੰਜਵੇਂ ਨੰਬਰ 'ਤੇ 57,644 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਣ ਵਾਲੇ 'ਆਪ' ਦੇ ਜੀਵਨ ਸਿੰਘ ਸੰਗੋਵਾਲ ਹਨ |
'ਆਪ' ਦੇ ਹੀ ਪੰਜ ਹੋਰ ਉਮੀਦਵਾਰਾਂ ਡਾ.ਬਲਵੀਰ ਸਿੰਘ ਨੇ ਪਟਿਆਲਾ ਦਿਹਾਤੀ ਤੋਂ ਡਾ. ਬਲਵੀਰ ਸਿੰਘ, ਨਾਭਾ 'ਚੋਂ ਦੇਵ ਮਾਨ, ਬੁਢਲਾਡਾ ਤੋਂ ਪਿ੍. ਬੁੱਧਰਾਮ ਅਤੇ ਸ਼ਤਰਾਵਾ ਤੋਂ ਕੁਲਵੰਤ ਸਿੰਘ ਹਨ | ਇਨ੍ਹਾਂ ਸੱਭ ਨੇ 50 ਹਜ਼ਾਰ ਤੋਂ ਵਧ ਦੇ ਵੱਡੇ ਰਿਕਾਰਡ ਅੰਤਰ ਨਾਲ ਜਿੱਤ ਹਾਸਲ ਕੀਤੀ ਹੈ | ਪਿਛਲੀਆਂ ਚੋਣਾਂ 'ਚ ਰਿਕਾਰਡ ਵੋਟਾਂ ਨਾਲ ਜਿੱਤਣ ਵਾਲੇ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ , ਨਵਜੋਤ ਸਿੰਘ ਸਿੱਧੂ, ਭਾਰਤ ਭੂਸ਼ਣ ਆਸ਼ੂ ਤੇ ਮਦਨ ਨਾਲ ਜਲਾਲਾਪੁਰ ਇਸ ਵਾਰ ਹਾਰ ਗਏ ਹਨ | ਚੋਣ ਕਮਿਸ਼ਨ ਵਲੋਂ ਅੱਜ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ 117 'ਚੋਂ ਵਧ ਅੰਤਰ ਨਾਲ ਜਿੱਤਣ ਵਾਲੇ 47 ਉਮੀਦਵਾਰ ਵੀ 'ਆਪ' ਦੇ ਹਨ | ਸੁਖਜਿੰਦਰ ਸਿੰਘ ਰੰਧਾਵਾ ਤੇ ਰਾਜ ਵੜਿੰਗ ਸੱਭ ਤੋਂ ਘੱਟ ਅੰਤਰ ਨਾਲ ਜਿੱਤੇ ਹਨ |
ਡੱਬੀ