ਗੰਨ ਕਲਚਰ ’ਤੇ ਪੰਜਾਬ ਸਰਕਾਰ ਨੇ ਲਿਆ ਐਕਸ਼ਨ, ਸੂਬੇ ਦੇ 813 ਬੰਦੂਕਾਂ ਦੇ ਲਾਇਸੈਂਸ ਕੀਤੇ ਰੱਦ

ਏਜੰਸੀ

ਖ਼ਬਰਾਂ, ਪੰਜਾਬ

 ਅਜਨਾਲੇ ਵਾਲੀ ਘਟਨਾ ਨੇ ਪੰਜਾਬ ਤੇ ਕਾਫ਼ੀ ਜਿਆਦਾ ਮਾੜਾ ਪ੍ਰਭਾਵ ਪਾਇਆ ਹੈ

photo

 

ਮੁਹਾਲੀ : ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਹਮੇਸ਼ਾ ਹੀ ਸਵਾਲ ਉੱਠਦੇ ਰਹਿੰਦੇ ਹਨ। ਪਰ, ਕਾਨੂੰਨ ਵਿਵਸਥਾ ਵਿਚਾਲੇ ਪੰਜਾਬ ਦੀ ਆਬਾਦੀ ਦੇ ਨਾਲ ਨਾਲ ਅਸਲਾ ਲਾਇਸੈਂਸਾਂ ਦੀ ਇੱਕ ਸਾਹਮਣੇ ਆਈ ਜਾਣਕਾਰੀ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। 

ਪੰਜਾਬ 'ਚ CM ਭਗਵੰਤ ਮਾਨ ਦੀ ਸਰਕਾਰ ਨੇ ਬੰਦੂਕ ਕਲਚਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਤਹਿਤ ਵੱਡੀ ਕਾਰਵਾਈ ਕਰਦਿਆਂ ਸਰਕਾਰ ਨੇ ਪੰਜਾਬ ਦੀਆਂ 813 ਬੰਦੂਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ

ਪੰਜਾਬ ਸਰਕਾਰ ਨੇ ਜੋ 813 ਹਥਿਆਰਾਂ ਦੇ ਲਾਈਸੈਂਸ ਰੱਦ ਕੀਤੇ ਹਨ ਉਨ੍ਹਾਂ ਚ ਲੁਧਿਆਣਾ ਗ੍ਰਾਮੀਣ ਦੇ 87, ਸ਼ਹੀਦ ਭਗਤ ਨਗਰ ਦੇ 48, ਗੁਰਦਾਸਪੁਰ ਦੇ 10, ਫਰੀਦਕੋਟ ਦੇ 84, ਪਠਾਨਕੋਟ ਦੇ 199, ਹੁਸ਼ਿਆਰਪੁਰ ਦੇ 47, ਕਪੂਰਥਲਾ ਦੇ 6, ਐੱਸਏਐੱਸ  ਦੇ 235, ਸੰਗਰੂਰ ਦੇ 16, ਅੰਮ੍ਰਿਤਸਰ ਦੇ 27, ਜਲੰਧਰ ਦੇ 11 ਅਤੇ ਹੋਰ ਜ਼ਿਲ੍ਹਿਆਂ ਦੇ ਲੋਕਾਂ ਦੇ ਆਰਮਜ਼ ਲਾਈਸੈਂਸ ਰੱਦ ਕੀਤੇ ਗਏ ਹਨ। ਹੁਣ ਤੱਕ ਪੰਜਾਬ ਸਰਕਾਰ 2 ਹਜ਼ਾਰ ਤੋਂ ਵੱਧ ਆਰਮਜ਼ ਲਾਈਸੈਂਸ ਰੱਦ ਕਰ ਚੁੱਕੀ ਹੈ।

ਪੰਜਾਬ ਸਰਕਾਰ ਮੁਤਾਬਕ ਇੱਥੇ ਬੰਦੂਕ ਰੱਖਣ ਲਈ ਲੋਕਾਂ ਨੂੰ ਨਿਯਮ ਮੰਨਣੇ ਪੈਣਗੇ। ਹੁਣ ਪੰਜਾਬ ਵਿਚ ਸਰਵਜਨਿਕ ਸਮਾਰੋਹਾਂ, ਧਾਰਮਿਕ ਸਥਾਨਾਂ, ਵਿਆਹ ਸਮਾਰੋਹਾਂ ਜਾ ਦੂਸਰੇ ਕਿਸੇ ਵੀ ਪ੍ਰੋਗਰਾਮਾਂ ਵਿਚ ਹਥਿਆਰਾ ਨੂੰ ਲੈ ਕੇ ਜਾਣ ਅਤੇ ਪ੍ਰਦਰਸ਼ਿਤ ਕਰਨ ਉੱਤੇ ਰੋਕ ਹੈ। 

ਦੱਸਣਯੋਗ ਹੈ ਕਿ ਅਜਨਾਲੇ ਵਾਲੀ ਘਟਨਾ ਨੇ ਪੰਜਾਬ ਤੇ ਕਾਫ਼ੀ ਜਿਆਦਾ ਮਾੜਾ ਪ੍ਰਭਾਵ ਪਾਇਆ ਹੈ, ਕਿਉਂਕਿ ਵੱਡੇ ਪੱਧਰ ਤੇ ਮੀਡੀਆ ਵੱਲੋਂ ਇਹੋ ਵਿਖਾਇਆ ਗਿਆ ਕਿ, ਇੱਕ ਫਿਰਕੇ ਵੱਲੋਂ ਥਾਣੇ ਤੇ ਹੀ ਹਥਿਆਰਾਂ ਦੇ ਜ਼ੋਰ ਤੇ ਕਬਜ਼ਾ ਕਰ ਲਿਆ ਗਿਆ।