ਲੁਧਿਆਣਾ 'ਚ ਬਿਊਟੀ ਅਕੈਡਮੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਸਮਾਨ ਚੋਰੀ ਕਰਕੇ ਹੋਏ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ CCTV 'ਚ ਕੈਦ

photo

 

ਲੁਧਿਆਣਾ: ਲੁਧਿਆਣਾ ਵਿੱਚ ਓਰੇਨ ਬਿਊਟੀ ਅਕੈਡਮੀ ਨੂੰ ਤਿੰਨ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰਾਂ ਨੇ ਤੜਕੇ ਅਕੈਡਮੀ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਬਦਮਾਸ਼ ਸੈਂਟਰ ਦਾ ਤਾਲਾ ਤੋੜ ਕੇ ਅਕੈਡਮੀ ਦੇ ਅੰਦਰ ਦਾਖਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ 2-ਐਲਈਡੀ, ਟਰੇਨ ਕਿੱਟ, ਆਈਕੋਨਿਕ ਪ੍ਰੈੱਸਿੰਗ 18 ਪੀਸ, ਕਲਿਪਰ 7 ਪੀਸ, ਕ੍ਰਿਪਰ 8 ਪੀਸ, ਟੋਂਗ 5 ਪੀਸ, ਪ੍ਰੈੱਸਿੰਗ 3 ਪੀਸ, ਕੈਮੀਕਲ ਕੈਰੋਟੀਨ ਚੋਰੀ ਕਰ ਲਿਆ।  

ਇਹ ਵੀ ਪੜ੍ਹੋ : ਪਾਕਿਸਤਾਨ : ਨਹਿਰ 'ਚ ਡਿੱਗੀ ਟਰਾਲੀ, 10 ਲੋਕਾਂ ਦੀ ਮੌਤ  

  ਜਾਣਕਾਰੀ ਦਿੰਦਿਆਂ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਓਰੇਨ ਇੰਟਰਨੈਸ਼ਨਲ ਬਿਊਟੀ ਅਕੈਡਮੀ ਫਿਰੋਜ਼ਪੁਰ ਰੋਡ ਵਿਖੇ ਸਹਾਇਕ ਮੈਨੇਜਰ ਵਜੋਂ ਕੰਮ ਕਰਦੀ ਹੈ। ਉਹ ਹਰ ਰੋਜ਼ ਸ਼ਾਮ ਨੂੰ ਅਕੈਡਮੀ ਬੰਦ ਕਰਕੇ ਘਰ ਜਾਂਦੀ ਸੀ। ਇੱਕ ਦਿਨ ਬਾਅਦ ਜਦੋਂ ਉਹ ਸਵੇਰੇ ਅਕੈਡਮੀ ਵਿੱਚ ਆਈ ਤਾਂ ਉਹ ਹੈਰਾਨ ਰਹਿ ਗਈ।
ਹਰਪ੍ਰੀਤ ਅਨੁਸਾਰ ਅਕੈਡਮੀ ਦੇ ਸ਼ਟਰਾਂ ਦੇ ਸੈਂਟਰ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਉਹ ਅਕੈਡਮੀ ਦੇ ਅੰਦਰ ਗਈ ਤਾਂ ਦੇਖਿਆ ਕਿ ਸਾਰਾ ਸਮਾਨ ਖਿਲਰਿਆ ਪਿਆ ਸੀ। ਜਦੋਂ ਮੈਂ ਅਕੈਡਮੀ ਦੀ ਜਾਂਚ ਕੀਤੀ ਤਾਂ ਬਹੁਤ ਸਾਰਾ ਸਮਾਨ ਗਾਇਬ ਸੀ। ਕੈਮਰਿਆਂ 'ਚ ਮੁਲਜ਼ਮ ਬਾਈਕ 'ਤੇ ਆਉਂਦੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ :ਦਿੱਲੀ ਪੁਲਿਸ ਨੇ 3 ਕਰੋੜ ਰੁਪਏ ਦੀ ਚਰਸ ਸਮੇਤ 12 ਲੋਕਾਂ ਨੂੰ ਕੀਤਾ ਗ੍ਰਿਫਤਾਰ

ਹਰਪ੍ਰੀਤ ਅਨੁਸਾਰ ਉਸ ਨੇ ਤੁਰੰਤ ਅਕੈਡਮੀ ਦੇ ਮਾਲਕ ਵਿਸ਼ਾਲ ਗੁਟਾਨੀ ਅਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਚੈੱਕ ਕੀਤਾ ਤਾਂ ਉਸ 'ਚ ਤਿੰਨ ਬਦਮਾਸ਼ ਦਿਖਾਈ ਦਿੱਤੇ ਜੋ ਅਕੈਡਮੀ 'ਚੋਂ ਸਾਮਾਨ ਚੋਰੀ ਕਰ ਰਹੇ ਸਨ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।