NIA Raid In Punjab: ਪੰਜਾਬ-ਹਰਿਆਣਾ ਤੇ ਚੰਡੀਗੜ੍ਹ 'ਚ NIA ਦੀ ਛਾਪੇਮਾਰੀ, ਗੈਂਗਸਟਰ-ਅਤਿਵਾਦੀ ਸਬੰਧਾਂ ਦੀ ਹੋ ਰਹੀ ਜਾਂਚ
ਮੋਗਾ-ਫਰੀਦਕੋਟ ਸਮੇਤ 30 ਥਾਵਾਂ 'ਤੇ ਟੀਮਾਂ ਪਹੁੰਚੀਆਂ
NIA Raid In Punjab News In Punjabi/ਚੰਡੀਗੜ੍ਹ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਮੰਗਲਵਾਰ ਸਵੇਰੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ 'ਚ ਛਾਪੇਮਾਰੀ ਕਰ ਰਹੀ ਹੈ। ਗੈਂਗਸਟਰ-ਅਤਿਵਾਦੀ ਸਬੰਧਾਂ ਦੀ ਜਾਂਚ ਲਈ 30 ਥਾਵਾਂ 'ਤੇ ਇੱਕੋ ਸਮੇਂ ਤਲਾਸ਼ੀ ਲਈ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ ਅਤੇ ਫਰੀਦਕੋਟ ਵਿਚ ਐਨਆਈਏ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ। ਟੀਮ ਸਥਾਨਕ ਪੁਲਿਸ ਨਾਲ ਸਵੇਰੇ 5-6 ਵਜੇ ਦੇ ਕਰੀਬ ਪਹੁੰਚੀ।
ਟੀਮਾਂ ਫਰੀਦਕੋਟ ਦੇ ਕੋਟਕਪੂਰਾ ਸਥਿਤ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਪਹੁੰਚ ਗਈਆਂ ਹਨ। ਟੀਮਾਂ ਘਰ ਦੀ ਤਲਾਸ਼ੀ ਲੈ ਰਹੀਆਂ ਹਨ। ਗੋਲਡੀ ਦੇ ਰਿਸ਼ਤੇਦਾਰ ਤੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ NIA ਨੇ ਛਾਪੇਮਾਰੀ ਕੀਤੀ ਹੈ। ਟੀਮ ਮੋਗਾ ਦੇ ਪਿੰਡ ਬਿਲਾਸਪੁਰ ਦੇ 22 ਸਾਲਾ ਨੌਜਵਾਨ ਰਵਿੰਦਰ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ।
ਜਾਂਚ ਏਜੰਸੀ ਨੂੰ ਪਤਾ ਲੱਗਾ ਸੀ ਕਿ ਵਿਦੇਸ਼ ਸਥਿਤ ਅਤਿਵਾਦੀ ਸੰਗਠਨ ਦੇਸ਼ ਦੇ ਉੱਤਰੀ ਰਾਜਾਂ 'ਚ ਕਤਲ ਅਤੇ ਹਿੰਸਕ ਘਟਨਾਵਾਂ ਨੂੰ ਅੰਜਾਮ ਦੇਣ ਲਈ ਸੰਗਠਿਤ ਅਪਰਾਧਿਕ ਗਰੋਹਾਂ ਦੇ ਨੇਤਾਵਾਂ ਅਤੇ ਮੈਂਬਰਾਂ ਨਾਲ ਕੰਮ ਕਰ ਰਹੇ ਹਨ। ਫਿਰ ਐਨਆਈਏ ਨੇ ਖ਼ੁਦ 20 ਸਤੰਬਰ 2022 ਨੂੰ ਕੇਸ ਦਰਜ ਕੀਤਾ ਸੀ। ਇਹ ਵੀ ਖੁਲਾਸਾ ਹੋਇਆ ਸੀ ਕਿ ਅਤਿਵਾਦੀ-ਗੈਂਗਸਟਰ-ਡਰੱਗ ਸਮੱਗਲਰ ਨੈੱਟਵਰਕ ਬੰਦੂਕ ਚਲਾਉਣ ਵਾਲਿਆਂ, ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ ਬਾਰੂਦ ਨਿਰਮਾਤਾਵਾਂ ਰਾਹੀਂ ਸਰਹੱਦ ਪਾਰ ਅੱਤਵਾਦੀ ਹਾਰਡਵੇਅਰ ਜਿਵੇਂ ਕਿ ਹਥਿਆਰ, ਗੋਲਾ ਬਾਰੂਦ ਵਿਸਫੋਟਕ, ਆਈਈਡੀਜ਼ ਆਦਿ ਦੀ ਤਸਕਰੀ ਵਿੱਚ ਰੁੱਝਿਆ ਹੋਇਆ ਸੀ।
ਇਸ ਸਬੰਧ 'ਚ NIA ਨੇ ਪਹਿਲਾਂ ਹੀ ਵੱਖ-ਵੱਖ ਗਰੋਹਾਂ ਦੇ 19 ਮੈਂਬਰਾਂ, 2 ਹਥਿਆਰਾਂ ਦੇ ਸਪਲਾਇਰਾਂ ਅਤੇ ਨੈੱਟਵਰਕ ਨਾਲ ਜੁੜੇ ਇਕ ਵੱਡੇ ਫਾਈਨਾਂਸਰ ਨੂੰ ਗ੍ਰਿਫ਼ਤਾਰ ਕੀਤਾ ਹੈ। 6 ਜਨਵਰੀ ਨੂੰ NIA ਨੇ ਦੇਸ਼ ਵਿਚ ਅਤਿਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਤੋੜਨ ਲਈ ਇੱਕ ਵੱਡਾ ਕਦਮ ਚੁੱਕਿਆ ਅਤੇ ਖਤਰਨਾਕ ਗੈਂਗਸਟਰ ਲਾਰੇਂਸ ਬਿਸ਼ਨੋਈ ਦੁਆਰਾ ਆਯੋਜਿਤ ਅਤਿਵਾਦੀ-ਗੈਂਗਸਟਰ ਸਿੰਡੀਕੇਟ ਦੇ ਮੈਂਬਰਾਂ ਦੀਆਂ ਚਾਰ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਸੀ।
(For more Punjabi news apart from 2024 Oscar winners list, News In Punjabi, stay tuned to Rozana Spokesman)