Mohali Cirme News : ਮੁਹਾਲੀ ’ਚ ਚੋਰ ਗਿਰੋਹ ਦੇ 7 ਮੈਂਬਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali Cirme News : ਰੇਕੀ ਲਈ ਕਾਰਾਂ ’ਚ ਆਉਂਦੇ ਸਨ 47 ਵਾਹਨ ਬਰਾਮਦ, ਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਦੇ ਸਨ

Police recovered 47 stolen vehicles

Mohali Cirme News :ਮੁਹਾਲੀ ਪੁਲਿਸ ਨੇ ਦੋ ਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲਿਸ ਨੇ 47 ਚੋਰੀ ਦੇ ਵਾਹਨ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਹਰਮੀਤ ਸਿੰਘ, ਗੁਰੂ ਪ੍ਰਤਾਪ ਸਿੰਘ, ਗੁਰਕੀਰਤ ਉਰਫ਼ ਗੋਗੀ, ਅਭਿਸ਼ੇਕ ਉਰਫ ਅਭੀ, ਹਰਮਨਜੋਤ ਸਿੰਘ, ਸ਼ੁਭਕਰਨ ਉਰਫ ਸ਼ੁਭ ਅਤੇ ਅਮਨਿੰਦਰ ਵਜੋਂ ਹੋਈ ਹੈ।

ਇਹ ਵੀ ਪੜੋ:Amritsar Cirme News : ਜੰਡਿਆਲਾ ਗੁਰੂ ਅਧੀਨ ਤਰਸਿੱਕਾ ਪੁਲਿਸ ਵੱਲੋਂ ਜਾਲ੍ਹੀ ਕਰੰਸੀ ਸਮੇਤ ਇਕ ਗ੍ਰਿਫ਼ਤਾਰ   

ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸ਼ਾਹੀ ਸ਼ੌਕ ਸੀ। ਪਹਿਲਾਂ ਉਹ ਕਾਰ ਵਿੱਚ ਬੈਠ ਕੇ ਚੰਡੀਗੜ੍ਹ, ਮੁਹਾਲੀ, ਖਰੜ ਅਤੇ ਹੋਰ ਥਾਵਾਂ ਦੀ ਰੇਕੀ ਕਰਦਾ ਸੀ। ਉਹ ਜਿੱਥੇ ਵੀ ਦੋ ਪਹੀਆ ਵਾਹਨ ਖੜ੍ਹੇ ਦੇਖਦੇ ਸਨ, ਮੌਕਾ ਮਿਲਦਿਆਂ ਹੀ ਇਨ੍ਹਾਂ ਨੂੰ ਚੋਰੀ ਕਰ ਲੈਂਦੇ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਇੱਕ ਮਾਸਟਰ ਚਾਬੀ ਤਿਆਰ ਕੀਤੀ ਸੀ ਜਿਸ ਨਾਲ ਮੁਲਜ਼ਮ ਵਾਰਦਾਤ ਨੂੰ ਅੰਜਾਮ ਦਿੰਦਾ ਸੀ।

ਇਹ ਵੀ ਪੜੋ:Bathinda Suicide News : ਅਬੋਹਰ ’ਚ 2 ਬੱਚਿਆਂ ਦੀ ਮਾਂ ਨੇ ਨਿਗਲਿਆ ਜ਼ਹਿਰ 

ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਸ਼ੀ ਦੋਪਹੀਆ ਵਾਹਨ ਚੋਰੀ ਕਰਨ ਤੋਂ ਬਾਅਦ ਉਸ ’ਤੇ ਜਾਅਲੀ ਨੰਬਰ ਪਲੇਟ ਲਗਾ ਕੇ ਉਸ ਨੂੰ ਚੰਗੀ ਕੀਮਤ ’ਤੇ ਵੇਚਦਾ ਸੀ। ਇਹ ਗਰੋਹ ਪਿਛਲੇ ਕਾਫੀ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਦੋ ਪਹੀਆ ਵਾਹਨ ਸਾਰੇ ਮਹਿੰਗੇ ਹਨ। ਵਾਹਨ ਚੋਰੀ ਕਰਨ ਤੋਂ ਬਾਅਦ ਮੁਲਜ਼ਮ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਛੁਪਾ ਲੈਂਦੇ ਸਨ।

ਇਹ ਵੀ ਪੜੋ:Punjab News : ਨੇਤਰਹੀਣ ਦਿਵਿਆਂਗਜਨਾਂ ਦੇ ਅਟੈਂਡੈਂਟਾਂ ਨੂੰ ਸਰਕਾਰੀ ਬੱਸਾਂ ’ਚ ਕਿਰਾਏ ਤੋਂ ਮਿਲੇਗੀ ਛੋਟ: ਡਾ. ਬਲਜੀਤ ਕੌਰ 

 

(For more news apart from Today News 7 members gang thieves arrested in Mohali  News in Punjabi, stay tuned to Rozana Spokesman)