ਜਿਲ੍ਹਾ ਮੈਜਿਸਟ੍ਰੇਟ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਵਿੱਦਿਅਕ ਅਦਾਰਿਆ ਵਿਚ 13 ਤੋ 15 ਮਾਰਚ ਤੱਕ ਛੁੱਟੀ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਅਨੰਦਪੁਰ ਸਾਹਿਬ ਵਿਖੇ 10 ਤੋ 15 ਮਾਰਚ ਤੱਕ ਮਨਾਇਆ ਜਾ ਰਿਹਾ

District Magistrate announces holiday in educational institutions of Sri Anandpur Sahib block from March 13 to 1

ਸ੍ਰੀ ਅਨੰਦਪੁਰ ਸਾਹਿਬ: ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਸ੍ਰੀ ਹਿਮਾਂਸ਼ੂ ਜੈਨ ਨੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਅਦਾਰਿਆ ਵਿਚ 13 ਤੋ 15 ਮਾਰਚ ਤੱਕ ਛੁੱਟੀ ਕਰ ਦਿੱਤੀ ਹੈ। ਜਿਹੜੇ ਵਿੱਦਿਅਕ ਅਦਾਰਿਆ ਵਿਚ ਇਮਤਿਹਾਨ ਚੱਲ ਰਹੇ ਹਨ ਉਨ੍ਹਾਂ ਲਈ ਇਹ ਹੁਕਮ ਲਾਗੂ ਨਹੀ ਹੋਣਗੇ। ਹੋਲੇ ਮਹੱਲੇ ਦਾ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 10 ਤੋ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਲੱਖਾਂ ਸ਼ਰਧਾਲੂ ਦੇਸ਼ ਵਿਦੇਸ਼ ਤੋ ਇਥੇ ਨਤਮਸਤਕ ਹੋਣ ਲਈ ਪੁੱਜਦੇ ਹਨ।

ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਚ ਪੈਂਦੇ ਵਿੱਦਿਅਕ ਅਦਾਰੇ ਸਰਕਾਰੀ ਅਤੇ ਪ੍ਰਾਈਵੇਟ ਜਿਨ੍ਹਾਂ ਵਿਚ ਇਮਤਿਹਾਨ ਨਹੀ ਚੱਲ ਰਹੇ ,ਉਨ੍ਹਾਂ ਵਿਚ 13 ਤੋ 15 ਮਾਰਚ ਤੱਕ ਛੁੱਟੀ ਰਹੇਗੀ। ਜਿਲ੍ਹਾ ਮੈਜਿਸਟ੍ਰੇਟ ਨੇ ਇਹ ਹੁਕਮ ਜਿਲ੍ਹਾ ਸਿੱਖਿਆ ਅਫਸਰ ਦੀ ਪ੍ਰਤੀ ਬੇਨਤੀ ਨੂੰ ਮੁੱਖ ਰੱਖ ਕੇ ਕੀਤੇ ਹਨ ਆਪਣੇ ਹੁਕਮਾਂ ਵਿਚ ਉਨ੍ਹਾਂ ਨੇ ਜਿਲ੍ਹਾਂ ਸਿੱਖਿਆ ਅਫਸਰ ਪ੍ਰਾਇਮਰੀ ਤੇ ਸੈਕੰਡਰੀ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਵਿਦਿਆਰਥੀਆਂ ਨੁੰ ਪ੍ਰੀਖਿਆ ਕੇਂਦਰ ਵਿਚ ਜਾਣ ਲਈ ਕੋਈ ਦਿੱਕਤ  ਆਉਦੀ ਹੈ ਤਾ ਉਨ੍ਹਾਂ ਨੂੰ ਤੁਰੰਤ ਇਸ ਸਬੰਧੀ ਜਾਣੂ ਕਰਵਾਇਆ ਜਾਵੇ ਤਾ ਜੋ ਉਨ੍ਹਾਂ ਦੀ ਸਹੂਲਤ ਲਈ ਢੁਕਵੇ ਪ੍ਰਬੰਧ ਕੀਤੇ ਜਾ ਸਕਣ।