Hola Mohalla Sri Anandpur Sahib : ਹੋਲੇ ਮੁਹੱਲੇ ’ਤੇ ਪਾਬੰਦੀ ਦੇ ਬਾਵਜੂਦ ਵੇਚਿਆ ਜਾ ਰਿਹੈ ਰੰਗ,ਇੱਕ ਵਿਅਕਤੀ ਨੂੰ ਕੀਤਾ ਕਾਬੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Hola Mohalla Sri Anandpur Sahib: ਪੰਜ ਕੁਇੰਟਲ ਰੰਗ ਕੀਤਾ ਬਰਾਮਦ 

ਪੁਲਿਸ ਨੇ ਪੰਜ ਕੁਇੰਟਲ ਰੰਗ ਕੀਤਾ ਬਰਾਮਦ 

Hola Mohalla Sri Anandpur Sahib News in Punjabi : ਹੋਲੇ ਮਹੱਲੇ ਮੌਕੇ ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ ਅਤੇ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਦੇ ਵੱਲੋਂ ਮੇਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ’ਤੇ ਉਨ੍ਹਾਂ ਦੇ ਵਲੋਂ ਗ਼ਲਤ ਪਾਰਕਿੰਗ ਹੋਈਆਂ ਗੱਡੀਆਂ ਦੇ ਚਲਾਨ ਕੱਟੇ ਗਏ ਉਥੇ ਹੀ ਮੇਲੇ ਦੌਰਾਨ ਭੰਗ ਵੇਚਣ ਵਾਲਿਆਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਦੇਖਣ ਨੂੰ ਮਿਲੀ।

ਜਿਸ ਦੇ ਚਲਦਿਆਂ ਉਹਨਾਂ ਵੱਲੋਂ ਭੰਗ ਨੂੰ ਗਿਰਾਇਆ ਗਿਆ ਅਤੇ ਭੰਗ ਵੇਚਣ ਵਾਲਿਆਂ ਨੂੰ ਅੱਗੇ ਤੋਂ ਇਸ ਤਰ੍ਹਾਂ ਭੰਗ ਵੇਚਣ ਤੋਂ ਪਰਹੇਜ਼ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ ਹੈ।

ਇਸ ਮੌਕੇ ’ਤੇ ਐਸ ਡੀ ਐਮ ਜਸਪ੍ਰੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਆਵਾਜਾਈ ’ਚ ਵਿਘਨ ਪਾਉਣ ਵਾਲੇ ਨਾਜਾਇਜ਼ ਕਬਜ਼ਿਆਂ ਨੂੰ ਵੀ ਹਟਵਾਇਆ ਗਿਆ ਹੈ। ਨਾਲ ਹੀ ਟਰੈਕਟਰਾਂ ’ਤੇ ਲੱਗੇ ਵੱਡੇ ਸਪੀਕਰ ਵਾਲਿਆਂ ਨੂੰ ਮੇਲੇ ਦੌਰਾਨ ਉੱਚੀ ਆਵਾਜ਼ ’ਚ ਨਾ ਲਗਾਉਣ ਦੇ ਸਬੰਧੀ ਸਖ਼ਤ ਚਿਤਾਵਨੀ ਦਿੱਤੀ ਗਈ ਹੈ।

(For more news apart from  Hola Mohalla Sri Anandpur Sahib: Despite ban on Hola Mohalla, paint is being sold, one person arrested News in Punjabi, stay tuned to Rozana Spokesman)