Bhatinda News : ਬਠਿੰਡਾ ’ਚ ਮੌੜ ਮੰਡੀ ’ਚ ਲਾਪਤਾ ਲੜਕੀ ਦੀ ਮਿਲੀ ਲਾਸ਼, ਪੁਲਿਸ ਨੇ 5 ਵਿਅਕਤੀ ਕੀਤੇ ਕਾਬੂ
Bhatinda News : ਡਿਊਟੀ ’ਚ ਅਣਗਹਿਲੀ ਕਰਨ ਵਾਲੇ SHO ਮੌੜ ਮੰਡੀ ਇੰਸਪੈਕਟਰ ਮਨਜੀਤ ਸਿੰਘ ਨੂੰ ਮੁਅਤਲ ਕੀਤਾ
Bhatinda News in Punjabi : ਜਿਲ੍ਹਾ ਬਠਿੰਡਾ ਤਹਿਸੀਲ ਮੌੜ ਮੰਡੀ ’ਚ ਲਾਪਤਾ ਹੋਈ ਲੜਕੀ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਪੁਲਿਸ ਨੇ ਲਾਪਤਾ ਲੜਕੀ ਦੀ ਲਾਸ਼ ਪਿੰਡ ਯਾਤਰੀ ਕੋਲੋਂ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪੁਲਿਸ ਲਗਾਤਾਰ ਪੁੱਛ ਗਿੱਛ ਕਰ ਰਹੀ ਹੈ ਤਾਂ ਕਿ ਇਸ ਮਾਮਲੇ ਨਾਲ ਜੁੜੇ ਖ਼ੁਲਾਸੇ ਕੀਤੇ ਜਾ ਸਕਣ । ਇਸ ਦੇ ਨਾਲ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਡਿਊਟੀ ਵਿੱਚ ਅਣਗਹਿਲੀ ਕਰਨ ਵਾਲੇ ਐਸ ਐਚ ਓ ਮੌੜ ਮੰਡੀ ਇੰਸਪੈਕਟਰ ਮਨਜੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਮੌੜ ਮੰਡੀ ਵਿਚ ਲਾਪਤਾ ਹੋਈ ਲੜਕੀ ਦਾ ਮਾਮਲਾ ਵਿਚ ਪਰਿਵਾਰ ਤੇ ਮੌੜ ਵਾਸੀਆਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਥਾਣੇ ਅੱਗੇ ਧਰਨਾ ਲਗਾ ਕੇ ਲਾਪਤਾ ਲੜਕੀ ਨੂੰ ਲੱਭਣ ਲਈ ਗੁਹਾਰ ਲਗਾਈ ਸੀ। ਧਰਨੇ ਦੌਰਾਨ ਪਿਤਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਲੜਕੀ ਚੰਡੀਗੜ੍ਹ ਪੜ੍ਹਦੀ ਹੈ ਅਤੇ ਚੰਡੀਗੜ੍ਹ ਤੋਂ ਵਾਪਸ ਆਉਂਦਿਆਂ ਲਾਪਤਾ ਹੋ ਗਈ ਹੈ, ਜਿਸ ਦੀ ਕੋਈ ਉਘ ਸੁੱਗ ਨਹੀਂ ਮਿਲੀ। ਇਸ ਲਈ ਪਰਿਵਾਰ ਚਿੰਤਾ’ਚ ਵਿਚ ਹੈ। ਸਾਡੀ ਪੁਲਿਸ ਪ੍ਰਾਸ਼ਸਨ ਨੂੰ ਅਪੀਲ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਲਾਪਤਾ ਲੜਕੀ ਨੂੰ ਲੱਭ ਕੇ ਸਾਡੇ ਹਵਾਲੇ ਕਰੇ। ਲੜਕੀ ਦੇ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ। ਲੜਕੀ ਦੇ ਪਰਿਵਾਰ ਤੇ ਮੌੜ ਵਾਸੀਆਂ ਵਲੋਂ ਥਾਣੇ ਤੋਂ ਧਰਨਾ ਚੁੱਕ ਕੇ ਬਠਿੰਡਾ ਚੰਡੀਗੜ੍ਹ ਹਾਈਵੇ ਜਾਮ ਕਰਨ ਲਈ ਮੰਡੀ ਵਾਸੀ ਰਵਾਨਾ ਹੋ ਗਏ ਸਨ। ਇਸ ਤੋਂ ਬਾਅਦ ਸਥਾਨਕ ਪੁਲਿਸ ਹਰਕਤ ਵਿਚ ਆਈ ਅਤੇ ਉਸ ਨੇ ਲੜਕੀ ਦੀ ਲਾਸ਼ ਬਰਾਮਦ ਕਰ ਲਈ ਹੈ। ਅਗਲੇਰੀ ਜਾਂਚ ਲਈ ਪੁਲਿਸ ਜਾਂਚ ਕਰ ਰਹੀ ਹੈ।
(For more news apart from The case of the missing girl in Maur Mandi, people staged a protest by staging a sit-in News in Punjabi, stay tuned to Rozana Spokesman)