ਸੁਖਬੀਰ ਜਪੁ ਜੀ ਸਾਹਿਬ ਦੀਆਂ ਜ਼ੁਬਾਨੀ 5 ਪਾਉੜੀਆਂ ਸੁਣਾ ਕੇ ਦਿਖਾਉਣ, ਮੈਂ ਸੀਟ ਛੱਡ ਦਉ: ਬੀਰ ਦਵਿੰਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਥਾਨਕ ਲੋਕ ਸ਼੍ਰੀ ਆਨੰਦਪੁਰ ਸਾਹਿਬ ਸਭਾ ਹਲਕੇ ਤੋਂ ਉਮੀਦਵਾਰ ਬੀਰ ਦਵਿੰਦਰ ਸਿੰਘ...

ਸੁਖਬੀਰ ਜਪੁ ਜੀ ਸਾਹਿਬ ਦੀਆਂ ਜ਼ੁਬਾਨੀ 5 ਪਾਉੜੀਆਂ ਸੁਣਾ ਕੇ ਦਿਖਾਉਣ, ਮੈਂ ਸੀਟ ਛੱਡ ਦਉ: ਬੀਰ ਦਵਿੰਦਰ

ਸ਼੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਥਾਨਕ ਲੋਕ ਸਭਾ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਬੀਰ ਦਵਿੰਦਰ ਸਿੰਘ ਨੇ ਅੱਜ ਸੁਖਬੀਰ ਸਿੰਘ ਬਾਦਲ  ਨੂੰ ਲਲਕਾਰਦਿਆਂ ਕਿਹਾ ਕਿ ਕਿ ਪੰਥ ਪ੍ਰਸਤ ਅਖਵਾਉਣ ਵਾਲਾ ਇਹ ਆਗੂ ਸੰਗਤਾਂ ਦੀ ਮੌਜੂਦਗੀ ਵਿਚ ਜੇਕਰ 5 ਪਾਉੜੀਆਂ ਸ਼੍ਰੀ ਜਪੁਜੀ ਸਾਹਿਬ ਦੀਆਂ ਜ਼ੁਬਾਨੀ ਸੁਣਾ ਦੇਵੇ ਤਾਂ ਮੈਂ ਚੋਣ ਮੈਦਾਨ ‘ਚ ਪਿੱਛੇ ਹਟ ਜਾਵਾਂਗਾ। ਫਿਰ ਸੰਗਤਾਂ ਖੁਦ ਹੀ ਫ਼ੈਸਲਾ ਕਰ ਦੇਣਗੀਆਂ ਕਿ ਕੌਣ ਅਸਲ ਟਕਸਾਲੀ ਹੈ?

ਉਨ੍ਹਾਂ ਨੇ ਕਿਹਾ ਕਿ ਸਿੱਟ ਪ੍ਰਮੁੱਖ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਉਣ ਦੇ ਮਾਮਲੇ ਵਿਚ ਭਾਵੇਂ ਕੈਪਟਨ ਅਮਰਿੰਦਰ ਸਿੰਘ ਸੱਚੇ ਸਾਬਤ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਉਸ ਵੇਲੇ ਭਾਰਤੀ ਚੋਣ ਕਮਿਸ਼ਨ ਕੋਲ ਅਪਣਾ ਪੱਖ ਲੈ ਕੇ ਜਾਣਾ ਚਾਹੀਦਾ ਸੀ ਜਦੋਂ ਅਕਾਲੀ ਉਕਤ ਅਧਿਕਾਰੀ ਵਿਰੁੱਧ ਸ਼ਿਕਾਇਤ ਲੈ ਕੇ ਗਏ ਸਨ। ਉਨ੍ਹਾਂ ਕਿਹਾ ਕਿ ਚੰਦੂਮਾਜਰਾ, ਡਾ. ਚੀਮਾ ਅਤੇ ਚਾਵਲਾ ਤੋਂ ਪਵਿੱਤਰ ਧਰਤੀ ਦੇ ਲੋਕਾਂ ਨੂੰ ਮੁਕਤੀ ਦਿਵਾਉਣ ਲਈ ਮੈਂ ਇਸ਼ ਹਲਕੇ ਤੋਂ ਚੋਣ ਲੜ ਰਿਹਾ ਹਾਂ। ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਯੋਜਨਾ ਅਧੀਨ ਪੰਜਾਬ ਦੀ ਕੁੱਲ ਆਬਾਦੀ ਦਾ 4 ਫ਼ੀਸਦੀ ਹਿੱਸਾ ਕਾਰਡ ਹੋਲਡਰਾਂ ਦੇ ਰੂਪ ਵਿਚ ਲਾਭ ਚੁੱਕ ਰਿਹਾ ਸੀ

ਜਿਨ੍ਹਾਂ ਨੂੰ ਉਕਤ ਸਕੀਮ ਤੋਂ ਵਾਂਝੇ ਕਰ ਕੇ ਸੂਬਾ ਸਰਕਾਰ ਨੇ ਇਲਾਜ ਵਿਹੁਣੇ ਕਰ ਦਿੱਤਾ ਹੈ ਅਤੇ ਇਹ ਸਕੀਮ ਪੱਕੇ ਰੂਪ ਵਿਚ ਬੰਦ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਚੱਪੜਚਿੜੀ ਦੇ ਨੇੜੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 350 ਏਕੜ ਬੇਨਾਮੀ ਜਾਇਦਾਦ ਰੀਅਲ ਅਸਟੇਟ ਲਈ ਖਰੀਦੀ ਹੈ, ਜਿਸ ‘ਤੇ ਪਲਾਟੇਸ਼ਨ ਕਰ ਕੇ ਪਲਾਟ ਸੇਲ ਕੀਤੇ ਜਾ ਰਹੇ ਹਨ।

ਇਨ੍ਹਾਂ ਪਲਾਟਾਂ ਨੂੰ ਪੱਕੀ ਸੜਕ ਲਵਾਉਣ ਲਈ 10 ਲੱਖ ਦੀ ਗ੍ਰਾਂਟ ਉਨ੍ਹਾਂ ਐਮ.ਪੀ ਫੰਡ ਵਿਚੋਂ ਉਕਤ ਪਿੰਡ ਦੀ ਪੰਚਾਇਤ ਨੂੰ ਦਿੱਤੀ ਹੈ ਅਤੇ ਉਸ ਉਤੇ ਅਪਣੀ ਕਾਲੋਨੀ ਨੂੰ ਜਾਣ ਲਈ ਸੜਕ ਬਣਾਉਣ ‘ਤੇ ਦਬਾਅ ਪਾਇਆ ਜਾ ਰਿਹਾ ਹੈ। ਕਰੀਬ 13 ਕਰੋੜ ਦੀ ਇਸ ਜ਼ਮੀਨ ਲਈ ਪੈਸਾ ਕਿਥੋ ਆਇਆ? ਅਸੀਂ ਇਸ ਦੀ ਉੱਚ ਪੱਧਰੀ ਜਾਂਚ ਕਰਵਾਵਾਂਗੇ।