ਖ਼ਿਜ਼ਰਾਬਾਦ ਦੇ 6 ਵਸਨੀਕਾਂ ਨੂੰ ਇਕਾਂਤਵਾਸ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਵਲ ਹਸਪਤਾਲ ਬੂਥਗੜ੍ਹ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ ਵਸਨੀਕ ਪਰਮਜੀਤ ਸਿੰਘ ਪੁੱਤਰ ਤੇਜਿੰਦਰ ਸਿੰਘ ਜੋ ਵਾਟਰ ਸਪਲਾਈ ਸੈਕਟਰ-12 ਚੰਡੀਗੜ੍ਹ ਵਿਖੇ

File photo

ਕੁਰਾਲੀ/ਮਾਜਰੀ(ਕੁਲਵੰਤ ਸਿੰਘ ਧੀਮਾਨ) : ਸਿਵਲ ਹਸਪਤਾਲ ਬੂਥਗੜ੍ਹ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ ਵਸਨੀਕ ਪਰਮਜੀਤ ਸਿੰਘ ਪੁੱਤਰ ਤੇਜਿੰਦਰ ਸਿੰਘ ਜੋ ਵਾਟਰ ਸਪਲਾਈ ਸੈਕਟਰ-12 ਚੰਡੀਗੜ੍ਹ ਵਿਖੇ ਨੌਕਰੀ ਕਰਦਾ ਸੀ। ਇਹ ਪਿੰਡ ਜਵਾਹਰਪੁਰ ਦਾ ਨੈਬ ਸਿੰਘ ਜੋ ਇਨ੍ਹਾਂ ਨਾਲ ਨੌਕਰੀ ਕਰਦਾ ਸੀ, ਉਸ ਦੇ ਸੰਪਰਕ ਵਿਚ ਪਿਛਲੇ ਬੁਧਵਾਰ ਤੋਂ ਸੀ ਤੇ ਨੈਬ ਸਿੰਘ ਨੂੰ ਪਿਛਲੇ ਇਕ ਹਫ਼ਤੇ ਤੋਂ ਇਕਾਂਤਵਾਸ ਕਰ ਦਿਤਾ ਸੀ ਜਿਸ ਦੀ ਬੀਤੀ ਦਿਨੀਂ ਰਿਪੋਰਟ ਪਾਜ਼ੇਟਿਵ ਆਈ ਸੀ।

ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ ਸਿੰਘ ਬੂਥਗੜ੍ਹ ਨੇ ਦਸਿਆ ਕਿ ਪਰਮਜੀਤ ਸਿੰਘ ਸਿਹਤ ਪੱਖੋ ਸਹੀ ਹੈ ਤੇ ਇਸ ਵਿਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਹੈ। ਇਸ ਨੂੰ 14 ਦਿਨ ਲਈ ਇਕਾਂਤਵਾਸ ਕਰ ਦਿਤਾ ਗਿਆ ਹੈ। ਪਰਮਜੀਤ ਸਿੰਘ ਦੇ ਸੰਪਰਕ ਵਿਚ ਆਏ ਵਿਅਕਤੀ ਸਸੀ ਭੂਸ਼ਨ ਪੁੱਤਰ ਹੁਕਮ ਚੰਦ, ਪਵਨ ਕੁਮਾਰ ਪੁੱਤਰ ਬੇਦ ਪ੍ਰਕਾਸ, ਲਵਲੀ ਪੁੱਤਰ ਸੇਖਰ ਗੁਪਤਾ, ਨਵੀਨ ਬਾਂਸਲ ਪੁੱਤਰ ਰਾਮ ਕਰਨ ਤੇ ਪਰਮਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਅਨ ਪਿੰਡ ਖਿਜ਼ਰਾਬਾਦ ਜ਼ਿਲ੍ਹਾ ਮੁਹਾਲੀ ਨੂੰ ਇਕਾਂਤਵਾਸ ਕਰ ਦਿਤਾ ਗਿਆ ਤੇ ਘਰ ਅੰਦਰ ਰਹਿਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।