ਰਾਮਨਗਰ ਸੈਣੀਆਂ ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ : ਜਿਤਿਆ ਜੰਗ
ਸੀ.ਐਮ.ਓ. ਕੁਲਦੀਪ ਸਿੰਘ ਅੰਬਾਲਾ (ਹਰਿਆਣਾ) ਨੇ ਰਾਮ ਨਗਰ ਸੈਣੀਆਂ ਪਿੰਡ ਦੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਦੇ ਪੀੜ੍ਹਤ ਨੌਜਵਾਨ ਸਬੰਧੀ ਪੁਸ਼ਟੀ ਕਰਦੀਆਂ
file photo
ਘਨੌਰ (ਸੁਖਦੇਵ ਸੁੱਖੀ) : ਸੀ.ਐਮ.ਓ. ਕੁਲਦੀਪ ਸਿੰਘ ਅੰਬਾਲਾ (ਹਰਿਆਣਾ) ਨੇ ਰਾਮ ਨਗਰ ਸੈਣੀਆਂ ਪਿੰਡ ਦੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਦੇ ਪੀੜ੍ਹਤ ਨੌਜਵਾਨ ਸਬੰਧੀ ਪੁਸ਼ਟੀ ਕਰਦੀਆਂ ਦਸਿਆ ਕਿ ਕੋਰੋਨਾ ਤੋਂ ਜੰਗ ਜਿੱਤ ਰਾਮਨਗਰ ਸੈਣੀਆਂ ਦਾ ਨੌਜਵਾਨ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਦੇ ਕੱਲ ਟੈਸਟ ਲਏ ਗਏ ਸਨ ਅਤੇ ਦੇਰ ਸ਼ਾਮ ਰਿਪੋਰਟ ਪ੍ਰਾਪਤ ਹੋ ਗਈ ਹੈ।
ਇਕ ਵਾਰ ਫਿਰ ਤੋਂ ਹੌਸਲੇ 'ਤੇ ਭਾਰਤੀ ਡਾਕਟਰਾਂ ਦੇ ਉੱਧਮ ਨੇ ਕੋਰੋਨਾ ਵਰਗੀ ਮਹਾਂਮਾਰੀ ਮਾਤ ਦੇ ਦਿਤੀ ਹੈ, ਜਿਸ ਨਾਲ ਕੋਰੋਨਾ ਦੇ ਡਰ ਦੇ ਮਾਹੌਲ 'ਚ ਸ਼ੀਲ ਬੰਦ ਰਾਮਨਗਰ ਸੈਣੀਆਂ ਦੇ ਵਸਨੀਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਦਸਣਾ ਬਣਦਾ ਹੈ ਕਿ ਲੰਘੇ 14 ਦਿਨਾਂ ਪਹਿਲਾਂ ਗੁਰਪ੍ਰੀਤ ਸਿੰਘ ਨੂੰ ਕੋਰੋਨਾ ਪਾਜ਼ੇਟਿਵ ਆਉਣ 'ਤੇ ਅੰਬਾਲਾ 'ਚ ਆਈਸੋਲੇਸ਼ਨ 'ਚ ਰਖਿਆ ਗਿਆ ਸੀ।