15 ਗ੍ਰਾਮ ਹੈਰੋਇਨ ਤੇ ਚਾਲੂ ਭੱਠੀ ਸਮੇਤ ਮੁਲਜ਼ਮ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੱਲਾਂਵਾਲਾ ਦੇ ਪੁਲਿਸ ਇੰਸਪੈਕਟਰ ਜਤਿੰਦਰ ਸਿੰਘ ਵਲੋਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਵਾਰਡ ਨੰ:2 ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ

File photo

ਫ਼ਿਰੋਜ਼ਪੁਰ  (ਜਗਵੰਤ ਸਿੰਘ ਮੱਲ੍ਹੀ) : ਮੱਲਾਂਵਾਲਾ ਦੇ ਪੁਲਿਸ ਇੰਸਪੈਕਟਰ ਜਤਿੰਦਰ ਸਿੰਘ ਵਲੋਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਵਾਰਡ ਨੰ:2 ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਮਖੂ ਥਾਣਾ ਮੁਚੀ ਇੰਸਪੈਕਟਰ ਬਚਨ ਸਿੰਘ ਨੇ ਰਜਿੰਦਰ ਸਿੰਘ ਉਰਫ਼ ਭੋਲਾ ਵਾਸੀ ਮੱਲੇਵਾਲਾ ਨੂੰ ਪੰਜ ਗ੍ਰਾਮ ਹੈਰੋਇਨ ਸਮੇਤ ਫੜ੍ਹ ਕੇ ਮੁਕੱਦਮਾ ਦਰਜ ਕੀਤੇ ਜਾਣ ਦੀ ਜਾਣਕਾਰੀ ਦਿਤੀ।

ਇਸੇ ਤਰ੍ਹਾਂ ਥਾਣਾ ਗੁਰੂ ਹਰਿਸਹਾਏ ਦੀ ਪੁਲਿਸ ਨੇ ਵੀ ਬੂਟਾ ਸਿੰਘ ਵਾਸੀ ਬਸਤੀ ਮੱਘਰ ਸਿੰਘ ਨੂੰ ਚਾਲੂ ਭੱਠੀ, ਪੰਦਰਾਂ ਲੀਟਰ ਲਾਹਨ ਅਤੇ ਸਵਾ ਚਾਰ ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਰੰਗੇ ਹੱਥੀਂ ਕਾਬੂ ਕੀਤਾ ਹੈ। ਨਾਮਜ਼ਦ ਵਿਅਕਤੀਆਂ ਵਿਰੁਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਸੀ।