ਗਰੀਨ ਫ਼ੀਲਡ ਗਲੀ 'ਚ 100-100 ਦੇ ਨੋਟ ਮਿਲਣ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰੇ ਦੇਸ਼ ਵਿਚ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਥੁੱਕ ਲਗਾ ਕੇ ਨੋਟ ਸੁੱਟੇ ਜਾਣ ਦੀਆਂ ਖ਼ਬਰਾਂ ਪਿਛਲੇ ਦਿਨਾਂ ਤੋਂ ਚਰਚਾ ਵਿਚ ਹਨ। ਅੰਮ੍ਰਿਤਸਰ ਸਥਿਤ ਇਲਾਕਾ ਗਰੀਨ ਫ਼ੀਲਡ

File photo

ਅੰਮ੍ਰਿਤਸਰ  (ਅਰਵਿੰਦਰ ਵੜੈਚ): ਪੂਰੇ ਦੇਸ਼ ਵਿਚ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਥੁੱਕ ਲਗਾ ਕੇ ਨੋਟ ਸੁੱਟੇ ਜਾਣ ਦੀਆਂ ਖ਼ਬਰਾਂ ਪਿਛਲੇ ਦਿਨਾਂ ਤੋਂ ਚਰਚਾ ਵਿਚ ਹਨ। ਅੰਮ੍ਰਿਤਸਰ ਸਥਿਤ ਇਲਾਕਾ ਗਰੀਨ ਫ਼ੀਲਡ ਮਜੀਠਾ ਰੋਡ ਵਿਖੇ 100-100 ਦੇ ਕਰੀਬ 5 ਨੋਟ ਗਲੀ ਵਿਚੋਂ ਮਿਲਣ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਥਾਣਾ ਸਦਰ ਅਧੀਨ ਆਉਂਦੀ ਪੁਲਿਸ ਚੌਕੀ, ਬਾਈਪਾਸ ਮਜੀਠਾ ਰੋਡ ਦੇ ਇੰਚਾਰਜ ਕੁਲਵੰਤ ਸਿੰਘ ਅਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਜਿਨ੍ਹਾਂ ਲਾਈਨ ਵਾਈਜ਼ ਪਏ ਨੋਟਾਂ ਨੂੰ ਇਕ ਲਿਫਾਫੇ ਵਿਚ ਪਾ ਕੇ ਕਬਜ਼ੇ ਵਿਚ ਲੈ ਗਿਆ। ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਕਿਹਾ ਕਿ ਗਲੀ ਵਿਚੋਂ 100-100 ਨੋਟਾਂ ਸਬੰਧੀ ਅਧਿਕਾਰੀਆਂ ਨਾਲ ਸੰਪਰਕ ਕਰਨ ਤੋਂ ਬਾਅਦ ਇਸ ਨੂੰ ਟੈਸਟ ਕਰਵਾਉਣ ਲਈ ਭੇਜ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਗਲੀ ਵਿਚ ਜਾਂਦੇ ਸਮੇਂ ਕਿਸੇ ਦੇ ਨੋਟ ਡਿੱਗ ਪਏ ਹੋਣ।