ਕਰਫ਼ਿਊ ਦੀ ਉਲੰਘਣਾ ਕਾਰਨ ਹੋਇਆ ਟਕਰਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਦੀ ਗਸ਼ਤ ਕਰਨ ਦੌਰਾਨ ਲੋਕਾਂ ਵਲੋਂ ਮਾਮੂਲੀ ਗੱਲ ਨੂੰ ਲੈ ਕੇ ਪੁਲਿਸ ਨਾਲ ਮੁੱਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ 15-20 ਵਿਅਕਤੀਆਂ

File Photo

ਪਾਤੜਾਂ  (ਪਿਆਰਾ ਸਿੰਘ ਪਟਵਾਰ, ਬਲਵਿੰਦਰ ਕਾਹਨਗੜ੍ਹ): ਪੁਲਿਸ ਦੀ ਗਸ਼ਤ ਕਰਨ ਦੌਰਾਨ ਲੋਕਾਂ ਵਲੋਂ ਮਾਮੂਲੀ ਗੱਲ ਨੂੰ ਲੈ ਕੇ ਪੁਲਿਸ ਨਾਲ ਮੁੱਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ 15-20 ਵਿਅਕਤੀਆਂ ਵਿਰੁਧ ਕੇਸ ਦਰਜ ਕਰ ਕੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡੀ.ਐਸ.ਪੀ. ਪਾਤੜਾਂ ਦਲਵੀਰ ਸਿੰਘ ਗਰੇਵਾਲ ਨੇ ਦਸਿਆ ਕਿ ਅੱਜ ਜਦੋਂ ਪੁਲਿਸ ਮੁਲਾਜ਼ਮ ਬਲਬੀਰ ਸਿੰਘ, ਗੁਰਮੇਲ ਸਿੰਘ ਮੋਟਰਸਾਈਕਲ 'ਤੇ ਗਸ਼ਤ 'ਤੇ ਸੀ ਤਾਂ ਤਿੰਨ ਮੋਟਰਸਾਈਕਲ ਸਵਾਰ ਬਿਨਾਂ ਕਾਰਨ ਘੁੰਮਦੇ ਨਜ਼ਰ ਪੈਣ 'ਤੇ ਉਨ੍ਹਾਂ ਦਾ ਚਲਾਨ ਕੱਟਣ ਮੌਕੇ ਬਸਤੀ ਦੇ ਹੋਰ ਲੋਕ ਤੈਸ਼ ਵਿਚ ਆ ਕੇ ਪੁਲਿਸ ਦੇ ਗਲ ਪੈ ਗਏ।

ਇੱਟਾਂ ਰੋੜੇ ਮਾਰਨ ਲੱਗ ਪਏ ਜਿਸ ਕਾਰਨ ਸਾਡੇ ਮੁਲਾਜ਼ਮਾਂ ਦੇ ਸੱਟਾਂ ਲੱਗੀਆ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਉਨਾਂ ਕਿਹਾ ਕਿ ਮੇਰੇ ਵਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ। ਐਸ.ਐਚ.ਓ ਗੁਰਦੇਵ ਸਿੰਘ ਨੇ ਦਸਿਆ ਕਿ ਗੁਰਮੇਲ ਸਿੰਘ ਦੀ ਸ਼ਿਕਾਇਤ 'ਤੇ ਪਰਦੀਪ ਸਿੰਘ, ਕਮਲਦੀਪ ਸਿੰਘ ਉਰਫ ਕਮਲ, ਸੁਨੀਲ, ਗੁਰਚਰਨ ਸਿੰਘ, ਸੱਤਪਾਲ, ਗਿਆਨੋ ਪਤਨੀ ਮਨਜੀਤ ਸਿੰਘ ਸਮੇਤ 15-20 ਅਣਪਛਾਤਿਆਂ ਵਿਰੁਧ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।