ਲਾਕਡਾਊਨ ਤੋੜਨ ਵਾਲਿਆਂ 'ਤੇ ਪੁਲਿਸ ਮੁਖੀ ਨੇ ਸ਼ਿਕੰਜਾ ਕਸਿਆ
ਕਰਫ਼ਿਊ ਦੌਰਾਨ ਕੁੱਝ ਲੋਕ ਅਪਣੀ ਸਿਹਤ ਦੀ ਪ੍ਰਵਾਹ ਨਾ ਕਰਦੇ ਹੋਏ ਸੜਕਾਂ 'ਤੇ ਆਮ ਘੁੰਮਦੇ ਦਿਖਾਈ ਦਿੰਦੇ ਹਨ ਜਿਨ੍ਹਾਂ ਵਿਰੁਧ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ
ਬਾਘਾ ਪੁਰਾਣਾ (ਸੰਦੀਪ ਬਾਘੇਵਾਲੀਆ) : ਕਰਫ਼ਿਊ ਦੌਰਾਨ ਕੁੱਝ ਲੋਕ ਅਪਣੀ ਸਿਹਤ ਦੀ ਪ੍ਰਵਾਹ ਨਾ ਕਰਦੇ ਹੋਏ ਸੜਕਾਂ 'ਤੇ ਆਮ ਘੁੰਮਦੇ ਦਿਖਾਈ ਦਿੰਦੇ ਹਨ ਜਿਨ੍ਹਾਂ ਵਿਰੁਧ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਧਾਲੀਵਾਲ ਵਲੋਂ ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਪਹਿਲਾਂ ਤਾਂ ਸਮਝਾਇਆ ਪਰ ਜਦੋਂ ਨਾ ਸਮਝੇ ਤਾਂ ਉਨ੍ਹਾਂ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਵਾਹਨ ਥਾਣੇ 'ਚ ਬੰਦ ਕਰ ਦਿਤੇ।
ਥਾਣਾ ਮੁਖੀ ਨੇ ਮੋਗਾ ਰੋਡ, ਮੁੱਦਕੀ ਰੋਡ, ਕੋਟਕਪੂਰਾ ਰੋਡ, ਨਿਹਾਲ ਸਿੰਘ ਵਾਲਾ ਰੋਡ ਤੇ ਜਦੋਂ ਗੇੜਾ ਦਿਤਾ ਤਾਂ ਸੜਕਾਂ 'ਤੇ ਘੁੰਮਣ ਵਾਲੇ ਲੋਕਾਂ ਦੀਆਂ ਭਾਜੜਾਂ ਪੈ ਗਈਆਂ। ਥਾਣਾ ਮੁਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿਚ ਸੁਰੱਖਿਅਤ ਹਨ, ਇਸ ਲਈ ਘਰੋਂ ਬਾਹਰ ਨਾ ਨਿਕਲੋਂ। ਇੰਸਪੈਕਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਜੇ ਕੋਈ ਸ਼ਰਾਰਤੀ ਅਨਸਰ ਕਰਫਿਊ ਦੀ ਉਲੰਘਣਾ ਕਰੇਗਾ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।