ਪ੍ਰਸ਼ਾਸਨ ਕੋਰੋਨਾ ਵਾਇਰਸ ਰੋਗੀਆਂ ਦੀ ਪਛਾਣ ਲਈ ਘਰੋਂ-ਘਰੀ ਲਏਗਾ ਖ਼ੂਨ ਦੇ ਨਮੂਨੇ : ਗ੍ਰਹਿ ਸਕੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂ.ਟੀ. ਪ੍ਰਸ਼ਾਸਨ ਵੀ.ਪੀ. ਸਿੰਘ ਬਦਨੌਰ ਉਚ ਅਧਿਕਾਰੀ ਨਾਲ ਮੀਟਿੰਗ ਕਰਦੇ ਹੋਏ।

File photo

ਚੰਡੀਗੜ੍ਹ (ਸਰਬਜੀਤ ਢਿੱਲੋਂ): ਯੂ.ਟੀ. ਪ੍ਰਸ਼ਾਸਨ ਕੋਰੋਨਾ ਮਹਾਮਾਰੀ ਦੇ ਰੋਗ ਨੂੰ ਚੰਡੀਗੜ੍ਹ ਸ਼ਹਿਰ ਦੇ ਜੜ੍ਹ ਤੋਂ ਖ਼ਤਮ ਕਰਨ ਲਈ ਛੇਤੀ ਹੀ ਘਰੋਂ-ਘਰੀ ਡਾਕਟਰਾਂ ਦੀਆਂ ਟੀਮਾਂ ਭੇਜ ਕੇ ਸਰਵੇਖਣ ਕਰਵਾਏਗਾ ਕਿ ਕਿੰਨੇ ਹੋਰ ਲੋਕਾਂ ਵਿਚ ਕੋਰੋਨਾ ਦੀ ਬਿਮਾਰੀ ਦੇ ਲੱਛਣ ਮੌਜੂਦ ਹਨ। ਇਹ ਫ਼ੈਸਲਾ ਪ੍ਰਸ਼ਾਸਨ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਵਿਚ ਹੋਈ ਉੇੱਚ ਪਧਰੀ ਮੀਟਿੰਗ ਵਿਚ ਲਿਆ ਗਿਆ।

ਇਸ ਮੌਕੇ ਚੰਡੀਗੜ੍ਹ ਦੋ ਗ੍ਰਹਿ ਸਕੱਤਰ ਕਮ ਹੈਲਥ ਸਕੱਤਰ ਅਨਿਲ ਗੁਪਤਾ ਨੇ ਦਸਿਆ ਕਿ ਸਿਹਤ ਵਿਭਾਗ ਦੀਆਂ ਲਗਭਗ 50 ਟੀਮ ਤਿਆਰ ਕੀਤੀਆਂ ਗਈਆਂ ਹਨ ਜੋ ਕਿ ਹੁਣ ਤਕ ਸੈਕਟਰ35,38, ਡੱਡੂ ਮਾਜਰਾ ਅਤੇ ਹੋਰ ਖੇਤਰਾਂ ਵਿਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਖ਼ੂਨ ਦੇ ਸੈਂਪਲ ਲੈ ਚੁੱਕੇ ਹਨ। ਉਮੀਦ ਹੈ ਸ਼ੱਕੀ ਮਰੀਜ਼ ਹੋਰ ਲੱਭਣਗੇ। ਪ੍ਰਸ਼ਾਸਨ ਦੇ ਡਾਇਰੈਕਟ ਸਿਹਤ ਵਿਭਾਗ ਡਾ. ਦੀਵਾਨ ਨੇ ਕਿਹਾ ਕਿ ਹੁਣ ਤਕ 18 ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਲੱਭਿਆ ਗਿਆ ਹੈ। ਇਸ ਲਈ ਪ੍ਰਸ਼ਾਸਨ ਚੰਡੀਗੜ੍ਹ ਸ਼ਹਿਰ ਵਿਚ ਲੋਕਾਂ ਦੀ ਸਕਰੀਨਿੰਗ ਕਰੇਗਾ।