ਕਿਸਾਨੀ ਮੋਰਚੇ ਦੀ ਸਫ਼ਲਤਾ ਲਈ ਪੰਜਾਬ ਦੇ ਨੌਜਵਾਨਾਂ ਦੀ ਰੱਖਿਆ ਹੈ ਜ਼ਰੂਰੀ: ਨਵਜੋਤ ਸਿੰਘ ਸਿੱਧੂ
ਨਵਜੋਤ ਸਿੰਘ ਸਿੱਧੂ ਵੱਲੋਂ ਰੋਜਾਨਾ ਕੁਝ ਸ਼ਾਇਰਾਨਾ ਅੰਦਾਜ਼ 'ਚ ਨਿੱਤ ਨਵਾਂ ਟਵੀਟ ਕਰਦੇ ਹਨ।
ਚੰਡੀਗੜ੍ਹ: ਕਾਂਗਰਸ ਲੀਡਰ ਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕੈਬਿਨੇਟ 'ਚ ਮੰਤਰੀ ਬਣਨ ਦੀਆਂ ਕਿਆਸ ਲਗਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਹੁਣ ਇਕ ਵਾਰ ਫਿਰ ਨਵਜੋਤ ਸੰਘ ਸਿੱਧੂ ਵੱਲੋਂ ਇਕ ਹੋਰ ਟਵੀਟ ਕੀਤਾ ਗਿਆ ਹੈ। ਇਸ ਤੋਂ ਪਹਿਲਾ ਵਿਚ ਨਵਜੋਤ ਸਿੰਘ ਸਿੱਧੂ ਨੇ ਕੁਝ ਸ਼ਾਇਰਾਨਾ ਅੰਦਾਜ਼ 'ਚ ਟਵੀਟ ਕੀਤਾ ਸੀ।
ਨਵਜੋਤ ਸਿੰਘ ਸਿੱਧੂ ਦਾ ਟਵੀਟ
ਸਿੱਧੂ ਨੇ ਟਵੀਟ ਕਰ ਲਿਖਿਆ ਕਿ "ਨੌਜਵਾਨਾਂ ਨੇ ਪੰਜਾਬ ਦਾ ਅਕਸ ਬਣਾਇਆ ਹੈ, ਮਾਣ ਪ੍ਰਾਪਤ ਕੀਤਾ ਅਤੇ ਜਨਤਕ ਧਾਰਨਾ ਨੂੰ ਉੜਤਾ ਪੰਜਾਬ ਤੋਂ ਚੜਦਾ ਪੰਜਾਬ ਤੱਕ ਬਦਲਿਆ ਹੈ! ਸਾਨੂੰ ਆਪਣੇ ਨੌਜਵਾਨਾਂ ਲਈ ਭਵਿੱਖ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ, ਉਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ, ਇਨ੍ਹਾਂ ਮੁਸ਼ਕਲ ਸਮਿਆਂ ਵਿੱਚ ਕਿਸਾਨ ਯੂਨੀਅਨਾਂ ਦੇ ਲੀਡਰਾਂ ਦੀ ਸੂਝ ਬੂਝ ਅਤੇ ਨੌਜਵਾਨਾਂ ਦਾ ਜੋਸ਼ "ਮੋਰਚੇ ਦੀ" ਸਫਲਤਾ ਲਈ ਇੱਕ ਸੰਪੂਰਨ ਸਹਿਯੋਗ ਹੈ।"
ਦੱਸਣਯੋਗ ਹੈ ਕਿ ਨਵਜੋਤ ਸੰਘ ਸਿੱਧੂ ਵੱਲੋਂ ਰੋਜਾਨਾ ਕੁਝ ਸ਼ਾਇਰਾਨਾ ਅੰਦਾਜ਼ 'ਚ ਨਿੱਤ ਨਵਾਂ ਟਵੀਟ ਕਰਦੇ ਹਨ। ਅੱਜ ਫਿਰ ਸਿੱਧੂ ਨੇ ਅਜਿਹਾ ਹੀ ਕੁਝ ਇਸ ਤਰ੍ਹਾਂ ਦਾ ਟਵੀਟ ਕੀਤਾ ਹੈ। ਸਿੱਧੂ ਨੇ ਲਿਖਿਆ, 'ਖਵਾਹਿਸ਼ੇ ਮੇਰੀ ਅਧੂਰੀ ਹੀ ਸਹੀ ਪਰ ਕੋਸ਼ਿਸ਼ੇਂ ਪੂਰੀ ਕਰਤਾ ਹੂੰ।' ਹੁਣ ਸਿੱਧੂ ਦੇ ਟਵੀਟ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਇਹ ਵੀ ਚਰਚਾ ਹੈ ਕਿ ਸਿੱਧੂ ਜਲਦ ਹੀ ਪੰਜਾਬ ਕੈਬਨਿਟ ਦਾ ਹਿੱਸਾ ਹੋ ਸਕਦੇ ਹਨ।