ਜੰਮੂ-ਕਸ਼ਮੀਰ : ਬਡਗਾਮ ’ਚ ਅਤਿਵਾਦੀਆਂ ਨੇ ਵਿਅਕਤੀ ਨੂੰ ਮਾਰੀ ਗੋਲੀ
ਜੰਮੂ-ਕਸ਼ਮੀਰ : ਬਡਗਾਮ ’ਚ ਅਤਿਵਾਦੀਆਂ ਨੇ ਵਿਅਕਤੀ ਨੂੰ ਮਾਰੀ ਗੋਲੀ
image
ਸ਼੍ਰੀਨਗਰ, 11 ਅਪ੍ਰੈਲ : ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ’ਚ ਅਤਿਵਾਦੀਆਂ ਨੇ ਐਤਵਾਰ ਨੂੰ ਇਕ ਨਾਗਰਿਕ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਅੱਜ ਦੁਪਹਿਰ ਨੂੰ ਮੱਧ ਕਸ਼ਮੀਰ ਜ਼ਿਲ੍ਹੇ ਦੇ ਮਗਾਮ ਖੇਤਰ ਦੇ ਬੁਚੀਪੁਰਾ ’ਚ ਅਤਿਵਾਦੀਆਂ ਨੇ ਨਸੀਰ ਖ਼ਾਨ ’ਤੇ ਉਸ ਦੇ ਘਰ ਦੇ ਕੋਲ ਗੋਲੀਬਾਰੀ ਕੀਤ। ਉਨ੍ਹਾਂ ਦਸਿਆ ਕਿ ਉਸ ਖੇਤਰ ਨੂੰ ਬੰਦ ਕਰ ਦਿਤਾ ਗਿਆ ਹੈ ਅਤੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਸ਼ੁਰੂ ਕੀਤੀ ਗਈ ਹੈ। (ਏਜੰਸੀ)