ਖਵਾਹਿਸ਼ੇ ਮੇਰੀ ਅਧੂਰੀ ਹੀ ਸਹੀ...ਕੈਬਨਿਟ 'ਚ ਵਾਪਸੀ ਦੀ ਅਟਕਲਾਂ ਵਿਚਕਾਰ ਸਿੱਧੂ ਦਾ ਸ਼ਾਇਰਾਨਾ ਅੰਦਾਜ਼
ਇਹ ਵੀ ਚਰਚਾ ਹੈ ਕਿ ਸਿੱਧੂ ਜਲਦ ਹੀ ਪੰਜਾਬ ਕੈਬਨਿਟ ਦਾ ਹਿੱਸਾ ਹੋ ਸਕਦੇ ਹਨ।
ਚੰਡੀਗੜ੍ਹ: ਕਾਂਗਰਸ ਲੀਡਰ ਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਸਰਕਾਰ 'ਚ ਮੰਤਰੀ ਬਣਨ ਦੇ ਕਿਆਸ ਲਾਗਏ ਜਾ ਰਹੇ ਹਨ। ਨਵਜੋਤ ਸਿੰਘ ਸਿੱਧੂ ਵੱਲੋਂ ਰੋਜਾਨਾ ਕੁਝ ਸ਼ਾਇਰਾਨਾ ਅੰਦਾਜ਼ 'ਚ ਨਿੱਤ ਨਵਾਂ ਟਵੀਟ ਕਰਦੇ ਹਨ। ਅੱਜ ਫਿਰ ਸਿੱਧੂ ਨੇ ਅਜਿਹਾ ਹੀ ਕੁਝ ਇਸ ਤਰ੍ਹਾਂ ਦਾ ਟਵੀਟ ਕੀਤਾ ਹੈ।
ਨਵਜੋਤ ਸਿੰਘ ਸਿੱਧੂ ਦਾ ਟਵੀਟ
ਸਿੱਧੂ ਨੇ ਲਿਖਿਆ, 'ਖਵਾਹਿਸ਼ੇ ਮੇਰੀ ਅਧੂਰੀ ਹੀ ਸਹੀ ਪਰ ਕੋਸ਼ਿਸ਼ੇਂ ਪੂਰੀ ਕਰਤਾ ਹੂੰ।' ਹੁਣ ਸਿੱਧੂ ਦੇ ਟਵੀਟ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਇਹ ਵੀ ਚਰਚਾ ਹੈ ਕਿ ਸਿੱਧੂ ਜਲਦ ਹੀ ਪੰਜਾਬ ਕੈਬਨਿਟ ਦਾ ਹਿੱਸਾ ਹੋ ਸਕਦੇ ਹਨ।
ਕੁਝ ਦਿਨ ਪਹਿਲਾਂ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਸ਼ਵਾਸ ਜਤਾਇਆ ਸੀ ਕਿ ਨਵਜੋਤ ਸਿੰਘ ਸਿੱਧੂ ਵਾਪਸ ਮੰਤਰੀ ਮੰਡਲ ਵਿੱਚ ਆਉਣਗੇ। ਸਿੱਧੂ ਨੇ ਇਕ ਮਹੱਤਵਪੂਰਨ ਵਿਭਾਗ ਵਾਪਸ ਲੈਣ ਤੋਂ ਦੋ ਸਾਲ ਪਹਿਲਾਂ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ। ਅਮਰਿੰਦਰ ਸਿੰਘ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਦੋਵਾਂ ਕਾਂਗਰਸੀ ਨੇਤਾਵਾਂ ਨੇ ਇੱਕ ਦਿਨ ਪਹਿਲਾਂ ਚੰਡੀਗੜ੍ਹ ਨੇੜੇ ਮੁੱਖ ਮੰਤਰੀ ਫਾਰਮ ਹਾਊਸ ਵਿੱਚ ਤਕਰੀਬਨ 40 ਮਿੰਟ ਗੱਲਬਾਤ ਕੀਤੀ ਸੀ।