ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਹੋਇਆ ਬੇਹੋਸ਼,ਸਿਵਲ ਹਸਪਤਾਲ 'ਚ ਭਰਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਅਕਤੀ ਦੀ ਹਾਲਤ ਗੰਭੀਰ

File Photo

ਬਠਿੰਡਾ (ਵਿਕਰਮ ਕੁਮਾਰ) - ਬਠਿੰਡਾ ਵਿਖੇ ਕੁਝ ਦਿਨ ਪਹਿਲਾਂ ਇਕ ਪੰਜਾਬ ਪੁਲਿਸ ਦਾ ਮੁਲਾਜ਼ਮ ਨਸ਼ੇ ਦੀ ਓਵਰ ਡੋਜ਼ ਕਾਰਨ ਬੇਹੋਸ਼ ਹੋ ਗਿਆ ਸੀ ਜਿਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਅੱਜ ਉੱਥੇ ਹੀ ਦੂਜਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚਲਦੇ ਬੇਹੋਸ਼ੀ ਦੀ ਹਾਲਤ ਵਿੱਚ ਬਠਿੰਡਾ ਦੇ ਪ੍ਰਤਾਪ ਨਗਰ ਰਹਿਣ ਵਾਲਾ ਇਕ ਨੌਜਵਾਨ ਜਦ ਨਸ਼ੇ ਦੀ ਹਾਲਤ ਵਿਚ ਡਿੱਗਿਆ ਮਿਲਿਆ ਤਾਂ ਸਹਾਰਾ ਸੰਸਥਾ ਵਰਕਰਾਂ ਵਲੋਂ ਉਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਉਸ ਦੇ ਨਾਲ ਹੀ ਉਸ ਦੀ ਘਰਵਾਲੀ ਵੀ ਨਸ਼ੇ ਦਾ ਸੇਵਨ ਕਰਦੀ ਸੀ ਜਿਸ ਦੀ ਹਾਲਤ ਫਿਲਹਾਲ ਠੀਕ ਹੈ ਅਤੇ ਨੌਜਵਾਨ ਗੰਭੀਰ ਦੱਸਿਆ ਜਾ ਰਿਹਾ। ਵਿਅਕਤੀ ਦੀ ਪਛਾਣ ਗੁਰੀ ਪੁੱਤਰ ਕਾਲਾ ਰਾਮ ਤੋਂ ਹੋਈ ਹੈ। ਹਸਪਤਾਲ ਵਿਚ ਭਰਤੀ ਪੀੜਤ ਮਹਿਲਾ ਨੇ ਦੱਸਿਆ ਹੈ ਕਿ ਸਾਡੇ ਮੁਹੱਲੇ ਵਿੱਚ ਇਕ ਮਹਿਲਾ ਨਸ਼ਾ ਵੇਚ ਰਹੀ ਹੈ ਜਿੰਨਾ ਮਰਜ਼ੀ ਲੈ ਸਕਦੇ ਹੋ ਦੋ ਹਜ਼ਾਰ ਰੁਪਏ ਦਾ ਅੱਧਾ ਗ੍ਰਾਮ ਅਤੇ ਚਾਰ ਹਜ਼ਾਰ ਰੁਪਏ ਦਾ ਇਕ ਗ੍ਰਾਮ ਚਿੱਟਾ ਮਿਲਦਾ ਹੈ।

ਮੇਰਾ ਘਰਵਾਲਾ ਜੋ ਕਿ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਹੈ ਮੈਂ ਖ਼ੁਦ ਆਰਕੈਸਟਰਾਂ ਦਾ ਕੰਮ ਕਰਦੀ ਹਾਂ ਅਤੇ ਜਦ ਮੈਂ ਕਦੇ ਪ੍ਰੋਗਰਾਮ ਤੇ ਜਾਂਦੀ ਸੀ ਤਾਂ ਥੋੜ੍ਹਾ ਬਹੁਤਾ ਗਾਂਜੇ ਦਾ ਨਸ਼ਾ ਕਰਦੀ ਸੀ। ਦੂਜੇ ਪਾਸੇ ਇਸ ਮਾਮਲੇ ਤੇ ਸਰਕਾਰੀ ਡਾਕਟਰਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਨਸ਼ੇ ਦੀ ਓਵਰਡੋਜ਼ ਕਾਰਨ ਆਏ ਵਿਅਕਤੀ ਦਾ ਇਲਾਜ ਜਾਰੀ ਹੈ ਪਰ ਉਸ ਦੀ ਹਾਲਤ ਗੰਭੀਰ ਹੈ। ਉਸ ਦੇ ਨਾਲ ਹੀ ਉਸ ਦੀ ਪਤਨੀ ਵੀ ਥੋੜ੍ਹਾ ਬਹੁਤਾ ਨਸ਼ਾ ਕਰਦੀ ਹੈ ਫਿਲਹਾਲ ਉਹ ਠੀਕ ਹਾਲਤ ਵਿਚ ਹੈ।

ਸਹਾਰਾ ਸੰਸਥਾ ਵਰਕਰ ਮਨੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਫੋਨ ਆਇਆ ਕਿ ਪ੍ਰਤਾਪ ਨਗਰ ਗਲੀ ਨੰਬਰ 30 ਵਿਖੇ ਇਕ ਵਿਅਕਤੀ ਨਸ਼ੇ ਦੀ ਓਵਰਡੋਜ਼ ਕਾਰਨ ਬੇਹੋਸ਼ ਹੋਇਆ ਹੈ ਜਦ ਮੌਕੇ ਜਾ ਕੇ ਦੇਖਿਆ ਤਾਂ ਉਸ ਦੇ ਨਾਲ ਉਸਦੀ ਪਤਨੀ ਵੀ ਪਈ ਸੀ ਜਿਸ ਨੇ ਗਾਂਜੇ ਦਾ ਨਸ਼ਾ ਕੀਤਾ ਹੋਇਆ ਸੀ। ਇਨ੍ਹਾਂ ਦੇ ਦੱਸਣ ਮੁਤਾਬਿਕ ਵਿਅਕਤੀ ਲੰਬੇ ਸਮੇਂ ਤੋਂ ਨਸੇ ਕਰਨ ਦਾ ਆਦੀ ਹੈ।