Punjab News : ‘ਆਪ’ ਸਾਂਸਦ ਮਾਲਵਿੰਦਰ ਕੰਗ ਦਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਮਿਲਣ 'ਤੇ ਵੱਡਾ ਬਿਆਨ
Punjab News : ਲੰਮੇ ਸਮੇਂ ਤੋਂ ਚੱਲ ਰਿਹਾ ਡਰਾਮਾ ਆਖਰਕਾਰ ਖ਼ਤਮ ਹੋ ਗਿਆ
‘ਆਪ’ ਸਾਂਸਦ ਮਾਲਵਿੰਦਰ ਕੰਗ
Punjab News in Punjabi : ‘ਆਪ’ ਸਾਂਸਦ ਮਾਲਵਿੰਦਰ ਕੰਗ ਦਾ ਸੁਖਬੀਰ ਬਾਦਲ ਦੀ ਲੀਡਰਸ਼ਿਪ 'ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਕੰਗ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਲੰਮੇ ਸਮੇਂ ਤੋਂ ਚੱਲ ਰਿਹਾ ਡਰਾਮਾ ਆਖਰਕਾਰ ਅੱਜ ਖ਼ਤਮ ਹੋ ਗਿਆ ਹੈ। ਕੰਗ ਨੇ ਕਿਹਾ ਕਿ ਇੱਕ ਵਾਰ ਫਿਰ ਅਕਾਲੀ ਦਲ 'ਤੇ ਬਾਦਲ ਪਰਿਵਾਰ ਦਾ ਦਬਦਬਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਥਕ ਸੋਚ ਰੱਖਣ ਵਾਲੇ ਲੋਕਾਂ ਨਾਲ ਫਿਰ ਤੋਂ ਧੋਖਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰਾਂ ਦਾ ਜਿਸ ਤਰ੍ਹਾਂ ਅਪਮਾਨ ਕੀਤਾ ਹੈ ਪੰਥ ਨੇ ਇਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰਨਾ।
(For more news apart from AAP MP Malvinder Kang's big statement on Sukhbir Singh Badal getting the presidency News in Punjabi, stay tuned to Rozana Spokesman)