Punjab News : ਦਲਵੀਰ ਗੋਲਡੀ ਦੀ ਕਾਂਗਰਸ ’ਚ ਵਾਪਸੀ ’ਤੇ ਬੋਲੇ ਪ੍ਰਤਾਪ ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਪ੍ਰਧਾਨ ਨਾਲ ਆਏ ਗੋਲਡੀ ਦਾ ਕਰਨਾ ਪਿਆ ਸਵਾਗਤ, ਗੋਲਡੀ ਨੇਤਾ ਨਹੀਂ, ਵਰਕਰ ਬਣ ਕੇ ਕਰੇਗਾ ਪਾਰਟੀ ’ਚ ਕੰਮ 

ਪ੍ਰਤਾਪ ਬਾਜਵਾ

Punjab News in Punjabi:  ਦਲਬੀਰ ਗੋਲਡੀ ਦੀ ਕਾਂਗਰਸ ’ਚ ਵਾਪਸੀ ’ਤੇ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੀ ਗੋਲਡੀ ਨੂੰ ਲੈ ਕੇ ਨਰਾਜ਼ਗੀ ਅਜੇ ਵੀ ਜਾਰੀ ਹੈ।  ਬਾਜਵਾ ਨੇ ਕਿਹਾ ਕਿ ਮੇਰੇ ਘਰ ਪੰਜਾਬ ਪ੍ਰਧਾਨ ਭੁਪੇਸ਼ ਬਘੇਲ ਨਾਲ ਆਏ ਗੋਲਡੀ ਦਾ ਸਵਾਗਤ ਕਰਨਾ ਪਿਆ ਹੈ।   ਕੋਈ ਵੀ ਆਗੂ ਜੋ ਪਾਰਟੀ ਛੱਡ ਗਿਆ ਹੈ, ਜੇਕਰ ਉਹ ਵਾਪਸ ਆਉਂਦਾ ਹੈ, ਤਾਂ ਉਹ ਇੱਕ ਨੇਤਾ ਵਜੋਂ ਨਹੀਂ, ਇੱਕ ਵਰਕਰ ਵਜੋਂ ਪਾਰਟੀ ਵਿੱਚ ਵਾਪਸ ਆਵੇਗਾ। ਹੁਣ ਉਸਨੂੰ ਜੰਗ ਦੇ ਮੈਦਾਨ ’ਚ ਜਾਣਾ ਪਵੇਗਾ ਅਤੇ ਲੜਨਾ ਪਵੇਗਾ।

ਕਾਂਗਰਸ ਦਾ ਫੈਸਲਾ, ਜੋ ਵੀ ਕਾਂਗਰਸ ਤੋਂ ਚੋਣ ਲੜਨਾ ਚਾਹੁੰਦਾ ਹੈ, ਉਸ ਕੋਲ 2 ਸਾਲ ਪਹਿਲਾਂ ਵੋਟਰ ਸੂਚੀ ਤਿਆਰ ਹੋਣੀ ਚਾਹੀਦੀ ਹੈ, ਵੋਟਰਾਂ ਦੇ ਨਾਮ ਮੌਕੇ 'ਤੇ ਹੀ ਮਿਟਾ ਦਿੱਤੇ ਜਾਂਦੇ ਹਨ, ਪੰਜਾਬ ਵਿੱਚ ਅਜਿਹੀ ਹੇਰਾਫੇਰੀ ਨਹੀਂ ਹੋਣੀ ਚਾਹੀਦੀ, ਇਸ ਲਈ ਵੋਟਰ ਸੂਚੀ ਪਹਿਲਾਂ ਤੋਂ ਹੀ ਬਣਾਈ ਰੱਖਣੀ ਪਵੇਗੀ। 

ਦੱਸ ਦੇਈਏ ਕਿ ਗੋਲਡੀ ਦੀ ਕਾਂਗਰਸ 'ਚ ਤਕਰੀਬਨ 1 ਸਾਲ ਬਾਅਦ ਪਾਰਟੀ 'ਚ ਵਾਪਸੀ ਹੋਈ ਹੈ।  ਗੋਲਡੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਅਲਵਿਦਾ ਕਿਹਾ ਸੀ।  ਲੋਕ ਸਭਾ ਚੋਣਾਂ ਵੇਲੇ ਟਿਕਟ ਨਾ ਮਿਲਣ ਤੋਂ  ਨਾਰਾਜ਼ ਹੋਏ ਸੀ, ਨਾਰਾਜ਼ਗੀ ਕਰਕੇ ਕਾਂਗਰਸ ਛੱਡ 'ਆਪ' 'ਚ ਸ਼ਾਮਿਲ ਹੋਏ ਸੀ। 

(For more news apart from  Pratap Bajwa spoke on Dalbir Goldy's return to Congress News in Punjabi, stay tuned to Rozana Spokesman)