ਸੁਖਬੀਰ ਬਾਦਲ ਅਕਾਲੀ ਦਲ ਦੀ ਬਚੀ ਹੋਈ ਸਾਖ ਨੂੰ ਵੀ ਖ਼ਤਮ ਕਰੇਗਾ: ਗਿਆਨੀ ਹਰਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

' ਚੋਣ ਸ਼੍ਰੋਮਣੀ ਅਕਾਲੀ ਭਗੌੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ'

Sukhbir Badal will destroy even the remaining reputation of Akali Dal: Giani Harpreet Singh

ਚੰਡੀਗੜ੍ਹ: ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੀ ਨਹੀ ਹੈ ਸਗੋਂ ਹੁਕਮਾਂ ਨੂੰ ਬਿਲਕੁਲ ਅੱਖੋ ਪਰੋਖੋ ਕੀਤਾ ਗਿਆ ਹੈ। ਇਹ ਚੋਣ ਸ਼੍ਰੋਮਣੀ ਅਕਾਲੀ ਭਗੌੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ। ਇਹ ਚੋਣ ਗੈਰ-ਲੋਕਤੰਤਰਿਕ ਵਿਧੀ ਰਾਹੀਂ ਕੀਤੀ ਗਈ। ਪ੍ਰਧਾਨ ਵੱਲੋਂ ਚੁਣੇ ਡੈਲੀਗੇਟ ਨੇ ਹੀ ਪ੍ਰਧਾਨ ਨੂੰ ਚੁਣਿਆ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਲੋਕਾਂ ਦੀਆਂ ਉਮੀਦਾਂ ਨੂੰ ਤਹਿਸ-ਨਹਿਸ ਕੀਤਾ। ਸੁਖਬੀਰ ਬਾਦਲ ਅਕਾਲੀ ਦਲ ਦੀ ਬਚੀ ਹੋਈ ਸਾਖ ਨੂੰ ਵੀ ਖ਼ਤਮ ਕਰੇਗਾ। ਉਨ੍ਹਾਂ ਨੇ ਕਿਹਾ ਹੈ ਕਿ ਬਾਕੀ ਸਿਆਸੀ ਪਾਰਟੀਆਂ ਖੁਸ਼ ਹੋ ਰਹੀਆ ਹਨ ਇਹ ਸੁਖਬੀਰ ਬਾਦਲ ਅਕਾਲੀ ਦਲ ਨੂੰ ਖਤਮ ਕਰੇਗਾ।ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਥਾਪੀ ਗਈ ਸੀ। ਇਹ ਤਾਂ ਬਾਦਲ ਦਲ ਦੀ ਪਾਰਟੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਹੀ ਭਾਜਪਾ ਨੂੰ ਪੰਜਾਬ ਵਿੱਚ ਸਥਾਪਿਤ ਕੀਤਾ ਹੈ।