ਜੇ.ਈ. ਅਨਿਲ ਕੁਮਾਰ ਨੇ ਜੂਸ ਪਿਲਾ ਕੇ ਭੁੱਖ ਹੜਤਾਲ ਨੂੰ ਕਰਵਾਈ ਖਤਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਕੌਂਸਲ ਖਰੜ ਦੇ ਜੂਨੀਅਰ ਮੀਤ ਪ੍ਰਧਾਨ ਕਮਲ ਕਿਸੋਰ ਸ਼ਰਮਾ ਵਲੋਂ ਕਮਰਸ਼ਿਅਲ ਨਕਸ਼ਾ ਫ਼ੀਸ ਘਟਾਉਣ ਦੀ ਮੰਗ...

Ends hunger strike with juice

ਖਰੜ, 12 ਮਈ (ਡੈਵਿਟ ਵਰਮਾ) ਨਗਰ ਕੌਂਸਲ ਖਰੜ ਦੇ ਜੂਨੀਅਰ ਮੀਤ ਪ੍ਰਧਾਨ ਕਮਲ ਕਿਸੋਰ ਸ਼ਰਮਾ ਵਲੋਂ ਕਮਰਸ਼ਿਅਲ ਨਕਸ਼ਾ ਫ਼ੀਸ ਘਟਾਉਣ ਦੀ ਮੰਗ ਨੂੰ ਲੈ ਕੇ ਖਰੜ ਨਗਰ ਕੌਂਸਲ ਦਫ਼ਤਰ ਅੱਗੇ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਦੂਸਰੇ ਦਿਨ ਕੌਂਸਲ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕੌਂਸਲ ਦੇ ਜੇ.ਈ. ਅਨਿਲ ਕੁਮਾਰ ਨੇ ਜੂਸ ਪਿਲਾ ਕੇ ਭੁੱਖ ਹੜਤਾਲ ਖਤਮ ਕਰਵਾ ਦਿੱਤੀ।

ਉਨ੍ਹਾਂ ਸਰਕਾਰ ਵਲੋਂ ਪਹਿਲਾਂ ਫੀਸਾਂ ਸਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ ਸਬੰਧੀ ਜਲਦੀ ਕੌਂਸਲ ਦੀ ਮੀਟਿੰਗ ਵਿਚ ਪਾਸ ਕਰਕੇ ਲਾਗੂ ਕਰਨ ਦਾ ਸਾਰਿਆਂ ਨੂੰ ਭਰੋਸਾ ਦਿੱਤਾ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸ੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਮੁੱਖ ਸੇਵਾਦਾਰ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਵਲੋਂ ਮਿਤੀ 6-10-2017 ਨੂੰ ਫੀਸਾਂ ਘਟਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਕੌਂਸਲ ਵਲੋਂ ਵਧਾਈਆਂ ਹੋਈਆਂ ਫੀਸਾਂ ਹੀ ਵਸੂਲ ਕੀਤੀਆਂ ਗਈਆਂ।

 ਜਿਸ ਕਾਰਨ ਸਹਿਰ ਨਿਵਾਸੀਆਂ ਤੇ ਵਾਧੂ ਬੋਝ ਪਿਆ ਹੈ। ਕੌਂਸਲ ਦੇ ਜੂਨੀਅਰ ਮੀਤ ਪ੍ਰਧਾਨ ਕਮਲ ਕਿਸੋਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੀਆਂ ਪਾਰਟੀਆਂ ਤੇ ਸ਼ਹਿਰ ਨਿਵਾਸੀਆਂ ਦਾ ਪੂਰਾ ਸਮਰਥਨ ਮਿਲਿਆ ਹੈ। ਉਹ ਪਿਛਲੇ 5-6 ਮਹੀਨਿਆਂ ਤੋਂ ਫੀਸਾਂ ਘਟਾਉਣ ਦੀ ਮੰਗ ਕਰਦੇ ਆ ਰਹੇ ਸੀ ਜਿਸ ਕਾਰਨ ਮਜ਼ਬੂਰ ਹੋ ਕੇ ਧਰਨਾ ਲਾਉਣਾ ਪਿਆ।

ਇਸ ਮੌਕੇ ਕੌਂਸਲਰ ਮਾਨ ਸਿੰਘ, ਕੌਂਸਲਰ ਪ੍ਰਗਟ ਸਿੰਘ, ਪ੍ਰਿੰਸੀਪਲ ਜਸਵੀਰ ਚੰਦਰ, ਰਵਿੰਦਰ ਸ਼ਰਮਾ, ਅਮਰਜੀਤ ਸਿੰਘ ਮਿੰਟਾ, ਰੋਸ਼ਨ ਲਾਲ, ਕੁਲਦੀਪ ਸਿੰਘ , ਰਾਜਪਾਲ ਸਿੰਘ ਪ੍ਰੀਤਕੰਵਲ ਸਿੰਘ, ਭਾਜਪਾ ਦੇ ਸੁਖਵਿੰਦਰ ਸਿੰਘ ਗੋਲਡੀ, ਨਰਿੰਦਰ ਸਿੰਘ ਰਾਣਾ,ਸਮੇਤ ਭਾਰੀ ਗਿਣਤੀ ਵਿਚ ਅਕਾਲੀ-ਭਾਜਪਾ ਦੇ ਆਗੂ, ਸ਼ਹਿਰ ਨਿਵਾਸੀ ਹਾਜ਼ਰ ਸਨ।