ਮੋਰਿੰਡਾ ਸ਼ਹਿਰ ਵਿਚ ਅਵਾਰਾ ਪਸ਼ੂਆਂ ਦੀ ਭਰਮਾਰ, ਪ੍ਰਸ਼ਾਸਨ ਸੁਸਤ
ਮੋਰਿੰਡਾ ਸਹਿਰ ਅਤੇ ਆਸ-ਪਾਸ ਦੇ ਪਿੰਡਾ ਵਿਚ ਦਿਨ ਪਰ ਦਿਨ ਵੱਧ ਰਹੇ ਅਵਾਰਾ ਪਸੂਆਂ ਕਾਰਨ ਇਲਾਕਾ ਨਿਵਾਸੀ...
ਮੋਰਿੰਡਾ, 12 ਮਈ (ਮੋਹਨ ਸਿੰਘ ਅਰੋੜਾ) : ਮੋਰਿੰਡਾ ਸਹਿਰ ਅਤੇ ਆਸ-ਪਾਸ ਦੇ ਪਿੰਡਾ ਵਿਚ ਦਿਨ ਪਰ ਦਿਨ ਵੱਧ ਰਹੇ ਅਵਾਰਾ ਪਸੂਆਂ ਕਾਰਨ ਇਲਾਕਾ ਨਿਵਾਸੀ ਪ੍ਰੇਸ਼ਾਨ ਹਨ। ਬੇਖੌਫ ਹੋਏ ਖੁਨਖਾਰ ਅਵਾਰਾ ਪਸ਼ੂਆਂ ਤੇ ਕੁੱਤਿਆ ਦੀ ਭਰਮਾਰ ਕਾਰਨ ਜਿਥੇ ਆਮ ਲੋਕ ਪ੍ਰੇਸ਼ਾਨ ਹਨ ਉਥੇ ਹੀ ਪ੍ਰਸ਼ਾਨ ਵੀ ਕੁਭਕਰਨੀ ਨੀਂਦ ਸੋ ਰਿਹਾ ਹੈ।
ਇਸ ਸੰਬੰਧੀ ਦਲਜੀਤ ਸਿੰਘ ਚਲਾਕੀ, ਸੰਤੋਖ ਸਿੰਘ ਕੁਲਹੇੜੀ, ਭਪਿੰਦਰ ਸਿੰਘ ਮੁਡੀਆ, ਰਣਧੀਰ ਸਿੰਘ ਮਾਜਰੀ, ਮਹਿੰਦਰ ਸਿੰਘ ਰੋਣੀ ਖੁਰਦ, ਕਹੇਰ ਸਿੰਘ ਅਮਰਾਲੀ, ਭਗਵੰਤ ਸਿੰਘ ਰਸੂਲਪੁਰ ਅਤੇ ਕਮਲਜੀਤ ਸਿੰਘ ਮਾਨ ਸਮੇਤ ਸਮੂਹ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਲੋਕ ਪਾਲਤੂ ਪਸ਼ੂਆਂ ਤੋਂ ਦੂਧ ਹਾਸਲ ਕਰਕੇ ਬਆਦ ਵਿਚ ਚੋਰੀ ਛੁਪੇ ਅਪਣੇ ਪਸ਼ੂਆਂ ਨੂੰ ਅਵਾਰਾ ਛੱਡ ਦਿੰਦੇ ਜਿਸ ਕਰਕੇ ਪਸ਼ੂਆਂ ਨੂੰ ਸ਼ਹਿਰ ਦੇ ਕੂੜੇਦਾਨਾਂ ਵਿਚ ਗੰਦ ਨੂੰ ਮੁੰਹ ਮਾਰਨ ਲਈ ਮਜਬੂਰ ਹੋਣਾ ਪੈਂਦਾ ਹੈ।
ਪਿੰਡਾ ਵਿਚ ਕਿਸਾਨਾਂ ਦੀਆਂ ਫ਼ਸਲਾ ਦਾ ਨੁਕਸਾਨ ਕਰਨ ਤੇ ਡੰਡੇ ਸੋਟੀਆਂ ਦੀ ਮਾਰ ਝੱਲ ਰਹੇ ਅਵਾਰਾ ਪਸ਼ੂ ਖੂਨਖਾਰ ਬਣਕੇ ਟ੍ਰੈਰਿਫਕ ਸਮੱਸਿਆਂ ਤੋਂ ਇਲਾਵਾ ਸੜਕ ਹਾਦਸਿਆ ਦੇ ਕਰਨ ਬਣਦੇ ਜਦਕਿ ਕਈ ਲੋਕਾਂ ਨੂੰ ਤਾਂ ਅਪਣੀਆਂ ਜਾਨਾ ਤੋਂ ਹੱਥ ਧੋਣਾ ਪਿਆ ਅਤੇ ਕਈਆਂ ਨੂੰ ਇਨਾਂ ਖੂਨਖਾਰ ਪਸੂਆਂ ਨੇ ਟੱਕਰ ਮਾਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ।
ਭਾਵੇਂ ਅਕਾਲੀ ਭਾਜਪਾ ਸਰਕਾਰ ਸਮੇਂ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਪੰਜਾਬ ਅੰਦਰ ਐਸ.ਡੀ.ਐਮ ਦਫ਼ਤਰਾਂ ਵਿਚ ਅਵਾਰਾ ਪਸ਼ੂਆਂ ਨੂੰ ਛੱਡਕੇ ਆਏ ਸੀ ਅਤੇ ਮੰਗ ਕੀਤੀ ਸੀ ਕਿ ਅਵਾਰਾ ਪਸ਼ੂ ਛੱਡਣ ਵਾਲਿਆ ਵਿਰੁਧ ਕਾਰਵਾਈ ਕੀਤੀ ਜਾਵੇ ਪਰ ਅਕਾਲੀ ਭਾਜਪਾ ਸਰਕਾਰ ਇਸ ਸਮੱਸਿਆ ਦਾ ਕੋਈ ਹੱਲ ਕਰਦੀ ਕਿ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਆ ਗਈ ਸਥਿਤੀ ਜਿਉ ਦੀ ਤਿਓ ਬਣੀ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਕਿਸਾਨਾਂ ਦੀਆਂ ਫ਼ਸਲਾ ਦੇ ਉਜਾੜੇ ਤੇ ਸੜਕ ਦੁਰਘਟਨਾਵਾਂ ਲਈ ਅਵਾਰਾ ਪਸ਼ੂਆਂ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀਆਂ ਫ਼ਸਲਾ ਤੇ ਸੜਕ ਹਾਦਸਿਆ ਦਾ ਸਿਕਾਰ ਹੋਏ ਲੋਕਾਂ ਦਾ ਬਚਾ ਹੋ ਸਕੇ।