ਬੀਤੇ ਪੰਜ ਸਾਲਾਂ ਵਿਚ ਪ੍ਰਨੀਤ ਕੌਰ ਵੱਲੋਂ ਪਟਿਆਲਾ ਸਨੌਰ ਹਲਕੇ ਦਾ ਕੀਤਾ ਗਿਆ ਵਿਕਾਸ- 4

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ

Preneet Kaur

ਪੰਜਾਬ- ਪਟਿਆਲਾ ਲੋਕ ਸਭਾ ਹਲਕੇ ਦੇ ਵਿਕਾਸ ਲਈ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਜਿਹਨਾਂ ਵਿਚੋਂ ਹਲਕਾ ਸਨੌਰ ਦੇ ਕੀਤੇ ਪ੍ਰਮੁੱਖ ਕੰਮਾਂ ਦੀ ਸੂਚੀ ਇਸ ਪ੍ਰਕਾਰ ਹੈ- ਹਲਕਾ ਸਨੌਰ ਦੇ ਪਿੰਡਾਂ ਦੀਆਂ 572 ਕਿਲੋਮੀਟਰ ਲੰਬਾਈ ਦੀਆਂ 284 ਲਿੰਕ ਸੜਕਾਂ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਬਣਾਇਆ ਜਾ ਰਿਹਾ ਹੈ ਅਤੇ ਰਾਜਪੁਰਾ ਰੋਡ ਤੋਂ ਸਰਹੰਦ ਰੋਡ ਬਾਈਪਾਸ ਚੌੜੀ ਅਤੇ ਮਜ਼ਬੂਤ ਬਣਾਈ ਗਈ। ਫੋਕਲ ਪੁਆਇੰਟ ਪਟਿਆਲਾ ਦੀ ਬਦਹਾਲ ਸਥਿਤੀ ਸੁਧਾਰਨ ਲਈ ਸਾਰੀਆਂ ਸੜਕਾਂ ਨਵੀਆਂ ਅਤੇ ਮਜ਼ਬੂਤ ਬਣਾਈਆਂ ਜਾ ਰਹੀਆਂ ਹਨ।

ਹਲਕਾ ਸਨੌਰ ਦੀ ਛੋਟੀ ਨਦੀ ਅਤੇ ਪਟਿਆਲਾ- ਸਨੌਰ ਰੋਡ ਤੇ ਪੁਲ ਚੌੜਾ ਕੀਤਾ ਗਿਆ ਜਿਸ ਦੀ ਹਲਕਾ ਸਨੌਰ ਵਾਸੀਆਂ ਨੂੰ ਸਖ਼ਤ ਜ਼ਰੂਰਤ ਸੀ। ਦੋ ਨਵੇਂ ਪੁਲ ਪਟਿਆਲਾ ਅਤੇ ਦੋ ਪੁਲ ਮੀਰਾਪੁਰ ਚੋਅ ਉੱਤੇ ਬਣਾਏ ਗਏ। ਬਹਾਦਰਗੜ੍ਹ ਸ਼ਹਿਰ, ਯੂਨੀਵਰਸਿਟੀ ਦੇ ਸਾਹਮਣੇ ਦੀਆਂ ਕਲੋਨੀਆਂ, ਸ਼ਮਸਪੁਰ, ਜਲਾਲਪੁਰ, ਡੀਲਵਾਲ, ਥੇੜੀ, ਨੂਰਖੇੜੀਆਂ, ਚੌਰਾ, ਰਿਸ਼ੀਕਲੋਨੀ ਆਦਿ ਹਲਕਾ ਸਨੌਰ ਦੇ ਅਰਬਨ ਇਲਾਕੇ ਲਈ ਸੀਵਰੇਜ਼ ਪ੍ਰਜੈਕਟ ਮਨਜ਼ੂਰ ਕੀਤੇ। ਮੰਡੋਲੀ ਵਿਖੇ 310 ਕਰੋੜ ਦੀ ਲਾਗਤ ਨਾਲ ਟੀ.ਪੀ ਲਗਾ ਕੇ ਹਲਕਾ ਸਨੌਰ ਦੇ 65 ਪਿੰਡਾਂ ਨੂੰ ਭਾਖੜਾ ਨਹਿਰ ਤੋਂ ਪੀਣ ਦੇ ਪਾਣੀ ਦੇ ਪ੍ਰਬੰਧ ਲਈ ਵੀ ਕੰਮ ਜਾਰੀ ਹੈ।

ਦੋ ਨਵੇਂ ਬਿਜਲੀ ਦੇ ਗਰਿੱਡ ਰੋਸਨਪੁਰ ਅਤੇ ਭਸਮੜਾ ਵਿਖੇ ਸਥਾਪਤ ਕੀਤੇ। ਜੋੜੀਆਂ ਸੜਕਾਂ ਤੋਂ ਮੀਰਪੁਰ ਤੱਕ ਖਸਤਾ ਹਾਲਤ ਸੜਕਾਂ ਨੂੰ ਵੀ 13.80 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। 
ਹਲਕਾ ਸਨੌਰ ਦੇ ਉਲੀਕੇ ਪ੍ਰਮੁੱਖ ਕੰਮ-
1. ਸਨਅਤੀ ਅਦਾਰਿਆਂ ਦੀ ਸਥਾਪਨਾ।
2. ਨਹਿਰਾਂ ਅਤੇ ਖਾਲਾ ਨੂੰ ਪੱਕੇ ਕਰਨਾ। 
3. ਟਾਂਗਰੀ ਵਿਚ ਲੜਕੀਆਂ ਲਈ ਕਾਲਜ ਬਣਾਉਣਾ। 

4. ਸਨੌਰ ਵਿਚ ਸਿਵਲ ਹਸਪਤਾਲ ਬਣਾਉਣਾ। 
5. ਘੱਗਰ ਦਰਿਆ ਉੱਤੇ ਦੋ ਨਵੇਂ ਪੁਲਾਂ ਦੀ ਉਸਾਰੀ। 
6. ਸਨੌਰ ਸ਼ਹਿਰ, ਬਲਬੇੜਾ, ਭੁਨਰਹੇੜੀ ਅਤੇ ਦੇਵੀਗੜ੍ਹ ਵਿਖੇ ਸੀਵਰੇਜ ਦਾ ਪ੍ਰਬੰਧ.
7. ਅਨਾਜ ਮੰਡੀਆਂ ਦੇ ਨਵੇਂ ਫੜ ਅਤੇ ਸ਼ੈੱਡ ਬਣਾਉਣੇ।