ਸੁਮੇਧ ਸੈਣੀ ਨੂੰ ਬਚਾਉੁਣ ਲਈ ਬਾਦਲ ਹਰ ਹਰਬਾ ਵਰਤਦੇ ਰਹੇ: ਜੀ.ਕੇ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਸਿੱਖ ਨੌਜਵਾਨਾਂ ਦੇ ਕਾਤਲ ਪੁਲਸੀਆਂ ਵਿਰੁਧ ਮੁਕੱਦਮੇ ਚਲਾਉਣ ਦੇ ਨਾਂ 'ਤੇ 1997 ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਜਿੱਤੀਆਂ, ਪਰ ਕੋਈ ਮਾਮਲਾ ਤਕ ਨਾ ਖੋਲ੍ਹਿਆ

ਸੁਮੇਧ ਸੈਣੀ ਨੂੰ ਬਚਾਉੁਣ ਲਈ ਬਾਦਲ ਹਰ ਹਰਬਾ ਵਰਤਦੇ ਰਹੇ: ਜੀ.ਕੇ.

ਨਵੀਂ ਦਿੱਲੀ, 10 ਮਈ (ਅਮਨਦੀਪ ਸਿੰਘ): ਜਾਗੋ ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਦੋਸ਼ ਲਾਇਆ ਹੈ ਕਿ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਬਚਾਉੁਣ ਲਈ ਬਾਦਲ ਹਰ ਹਰਬਾ ਵਰਤਦੇ ਰਹੇ ਹਨ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਸੈਣੀ ਦੀ ਜ਼ਮਾਨਤ ਲਈ ਕਲੇਰ ਜੋੜੀ ਨੂੰ ਅਦਾਲਤ ਵਿਚ ਭੇਜਿਆ ਕਿਉਂਕਿ ਇਹ ਜੋੜੀ ਅਕਾਲੀ ਅਹੁਦੇਦਾਰ ਹੋਣ ਦੇ ਨਾਲ ਬਾਦਲ ਪਰਵਾਰ ਦੇ ਨਜ਼ਦੀਕੀ ਵੀ ਹਨ।

ਇਕ ਬਿਆਨ 'ਚ ਸ.ਜੀ ਕੇ ਨੇ  ਸੈਣੀ ਉੱਤੇ ਹੋਈ ਐਫਆਈਆਰ ਨੂੰ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਹੋਏ ਫ਼ਰਜ਼ੀ ਪੁਲਿਸ ਮੁਕਾਬਲਿਆ— ਦੇ ਬਾਰੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ  ਖਾਲੜਾ ਦੀ ਰਿਪੋਰਟ ਉੱਤੇ ਮੁਹਰ ਕਰਾਰ ਦਿਤਾ ਤੇ ਕਿਹਾ ਮੁਲਤਾਨੀ ਮਾਮਲੇ ਪਿਛੋਂ  1996 ਵਿੱਚ ਅਕਾਲੀ ਦਲ ਨੇ ਦੋਸ਼ੀ ਪੁਲਿਸ ਅਫ਼ਸਰਾਂ ਖ਼ਿਲਾਫ਼ ਸਰਕਾਰ ਆਉਣ ਉੱਤੇ ਕਾਰਵਾਈ ਕਰਨ ਦਾ ਵਾਅਦਾ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤਾ ਸੀ ਪਰ 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਨ ਦੇ ਬਾਅਦ ਦੋਸ਼ੀ ਪੁਲਸੀਆ— ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਨਾਂਹ ਕਰ ਦਿਤੀ ਸੀ ਪਰ ਹੁਣ ਅਖੀਰ 29 ਸਾਲ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਉੱਤੇ ਅਮਲ ਕਰ ਕੇ ਸੈਣੀ ਦੇ ਗੁਨਾਹਾ— ਨੂੰ ਸਜਾ ਦੇਣ ਦੀ ਪਹਿਲ ਕਰਨ ਦੇ ਨਾਲ ਬਾਦਲਾ— ਦੀ ਬਦ ਨੀਅਤ ਵੀ ਸਾਹਮਣੇ ਰੱਖ ਦਿੱਤੀ ਹੈ। ਉਨਾਂ੍ਹ ਕਿਹਾ ਕਿ ਅਕਾਲੀਆਂ ਨੇ ਆਪਣੇ ਰਾਜ ਵਿਚ ਸਿੱਖ ਨੌਜਵਾਨਾਂ ਦੇ ਅਖਉਤੀ ਕਾਤਲ ਸੁਮੇਧ ਸੈਣੀ ਨੂੰ ਤਰੱਕੀਆਂ ਬਖਸ਼ੀਆਂ, ਪਰ ਕਾਂਗਰਸ ਸਰਕਾਰ ਨੇ ਹੁਣ ਸੈਣੀ ਵਿਰੁਧ ਉਹ ਕਰ ਵਿਖਾਇਆ ਹੈ ਜਿਸ ਦੀ ਅਕਾਲੀਆਂ ਤੋਂ ਤਵੱਕੋ ਕੀਤੀ ਜਾਂਦੀ ਸੀ ।