ਚਾਰ ਪੁਲਿਸ ਮੁਲਾਜ਼ਮ ਆਏ ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਐਚ.ਓ ਸਣੇ 53 ਮੁਲਾਜ਼ਮ ਕੀਤੇ ਇਕਾਂਤਵਾਸ

File Photo

ਬੁਢਲਾਡਾ, 11 ਮਈ (ਪਪ) : ਨਿਜ਼ਾਮੂਦੀਨ ਮਰਕਸ ਤਬਲੀਗੀ ਜਮਾਤੀਆਂ ਅਤੇ ਉਨ੍ਹਾਂ ਦੇ ਸੰਪਰਕ 'ਚ ਆਏ 11 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਨਮੂਨਿਆਂ ਤੋਂ ਬਾਅਦ ਬੁਢਲਾਡਾ ਹਲਕੇ ਅੰਦਰ ਵੱਡੀ ਗਿਣਤੀ 'ਚ ਦੂਸਰੀ ਵਾਰ ਚਾਰ ਪੁਲਸ ਮੁਲਾਜ਼ਮਾਂ ਸਮੇਤ 12 ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਟੈਸਟ ਆਉਣ ਤੋਂ ਬਾਅਦ ਜਿਥੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਚਾਰ ਪੁਲਿਸ ਮੁਲਾਜ਼ਮਾਂ ਤੋਂ ਬਾਅਦ ਸਿਟੀ ਥਾਣਾ ਬੁਢਲਾਡਾ ਅੰਦਰ ਕੰਮ ਕਰਨ ਵਾਲੇ ਐਸ.ਐਚ.ਓ. ਅਤੇ ਸਮੁੱਚੇ ਸਟਾਫ਼ ਸਮੇਤ ਨੂੰ 53 ਲੋਕਾਂ ਨੂੰ ਏਕਾਂਤਵਾਸ 'ਚ ਭੇਜ ਦਿਤਾ ਗਿਆ ਹੈ, ਜਿਨ੍ਹਾਂ 'ਚੋਂ 20 ਪੁਲਿਸ ਮੁਲਾਜ਼ਮਾਂ ਨੂੰ ਤਾਜ ਪੈਲੇਸ ਅਤੇ ਬਾਕੀਆਂ 33 ਨੂੰ ਥਾਣੇ 'ਚ ਬਣੇ ਕੁਆਟਰਾਂ 'ਚ ਇਕਾਂਤਵਾਸ ਕਰ ਦਿਤਾ ਹੈ। ਇਨ੍ਹਾਂ 'ਚੋਂ ਇਕ ਸਬ-ਇੰਸਪੈਕਟਰ ਸਮੇਤ 13 ਮਹਿਲਾ ਕਾਂਸਟੇਬਲ ਵੀ ਸ਼ਾਮਲ ਹਨ ਅਤੇ ਸਿਟੀ ਥਾਣੇ ਦਾ ਮੁੱਖ ਗੇਟ ਆਮ ਲੋਕਾਂ ਲਈ ਬੰਦ ਕਰ ਦਿਤਾ ਗਿਆ ਹੈ। ਇਸ ਤੋਂ ਬਾਅਦ ਸਿਟੀ ਥਾਣੇ ਦਾ ਸਮੁੱਚਾ ਪ੍ਰਬੰਧ ਡੀ.ਐੱਸ.ਪੀ. ਦਫ਼ਤਰ ਤੋਂ ਕੀਤਾ ਜਾਵੇਗਾ।