ਲੁਧਿਆਣਾ 'ਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੁਲਿਸ ਸਖ਼ਤ, ਬਣਾਈਆਂ ਅਸਥਾਈ ਜੇਲ੍ਹਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਦਾ ਕਹਿਰ ਨਹੀਂ ਲੈ ਰਿਹਾ ਰੁਕਣ ਦਾ ਨਾਮ

Ludhiana police

ਲੁਧਿਆਣਾ( ਰਾਜ ਸਿੰਘ)  ਕੋਰੋਨਾ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਜਿਸਦੇ ਚੱਲਦੇ ਸੂਬੇ ਵਿਚ ਲਾਕਡਾਊਨ ਲਗਾਇਆ  ਗਿਆ ਹੈ ਪਰ ਇਸਦੇ ਬਾਵਜੂਦ ਵੀ ਲੋਕ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।  ਲੁਧਿਆਣਾ ਪੁਲਿਸ ਵੱਲੋਂ ਹੁਣ ਕਰਫਿਊ ਤੋੜਨ ਵਾਲਿਆਂ ਖਿਲਾਫ ਸਖ਼ਤੀ ਵਧਾਈ ਗਈ ਹੈ।

ਲੁਧਿਆਣਾ ਪੁਲਿਸ ਨੇ ਅਸਥਾਈ ਜੇਲ੍ਹਾਂ ਬਣਾਈਆਂ। ਹਰਿਆਣਾ ਦੇ ਵਿੱਚ ਪੁਲਿਸ ਨੇ ਚਾਰ ਅਸਥਾਈ ਜੇਲ੍ਹਾਂ ਬਣਾਈਆਂ ਜਿਨ੍ਹਾਂ ਵਿੱਚ ਗੁਰੂ ਨਾਨਕ ਦੇ ਸਟੇਡੀਅਮ, ਨਿਊ ਬਹਾਦਰ ਨਗਰ ਐਸ ਡੀ ਸਕੂਲ, ਪੱਖੋਵਾਲ ਰੋਡ ਦੇ ਇਨਡੋਰ ਸਟੇਡੀਅਮ, ਅਤੇ ਵਾਲਮੀਕੀ ਭਵਨ ਨੂੰ ਅਸਥਾਈ ਜੇਲ੍ਹਾਂ ਵਿੱਚ ਤਬਦੀਲ ਕੀਤਾ ਗਿਆ ਹੈ।

ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਦੀਪਕ ਪਾਰੀਕ ਨੇ ਕਿਹਾ ਹੈ ਕਿ ਜੋ ਵੀ ਕਰਫ਼ਿਊ ਦੀ ਉਲੰਘਣਾ ਕਰੇਗਾ ਉਸ ਨੂੰ ਇਨ੍ਹਾਂ ਅਸਥਾਈ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ।  ਲੁਧਿਆਣਾ ਵਿੱਚ ਕਰਫਿਊ  ਲਗਾਇਆ ਗਿਆ ਹੈ ਇਸਦੇ ਬਾਵਜੂਦ ਵੀ ਕੋਰੋਨਾ ਮਰੀਜ਼ਾਂ ਦੇ ਮਾਮਲਿਆਂ ਵਿਚ ਕਮੀ ਨਹੀਂ ਆ ਰਹੀ।

ਲੁਧਿਆਣਾ ਜ਼ਿਲ੍ਹੇ ਵਿਚ ਕਰਫਿਊ ਦੁਪਹਿਰ ਬਾਰਾਂ ਵਜੇ ਤੋਂ ਬਾਅਦ ਲੱਗਦਾ ਹੈ ਜਿਸ ਕਰਕੇ ਲੋਕਾਂ ਨੂੰ ਸਵੇਰੇ ਸਮੇਂ ਬਾਹਰ ਨਿਕਲਣ ਦਾ ਮੌਕਾ ਮਿਲਦਾ ਹੈ ਇਸ ਦੌਰਾਨ ਲੋਕ ਰੱਜ ਕੇ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾਉਂਦੇ ਹਨ। ਜਿਸ ਨੂੰ ਵੇਖਦੇ ਕੇ ਲੁਧਿਆਣਾ ਵਿਚ ਹੁਣ ਸਖ਼ਤੀ ਵਧਾਈ ਗਈ ਹੈ।

ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਦੀਪਕ ਪਾਰੀਕ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਸਖਤੀ ਵਧਾਈ ਗਈ ਹੈ ਅਤੇ ਲੋਕਾਂ ਨੂੰ ਕਰਫਿਊ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਜੋ ਲੋਕ ਨਿਯਮਾਂ ਦੀ ਧੱਜੀਆਂ ਉਡਾ ਰਹੇ ਨੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ।