ਸ਼ਰਾਰਤੀ ਲੋਕ ਚੀਫ਼ ਖ਼ਾਲਸਾ ਦੀਵਾਨ ਨੂੰ ਬਦਨਾਮ ਕਰ ਰਹੇ ਹਨ : ਪ੍ਰੋ. ਸੂਬਾ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਸ਼ਰਾਰਤੀ ਲੋਕ ਚੀਫ਼ ਖ਼ਾਲਸਾ ਦੀਵਾਨ ਨੂੰ ਬਦਨਾਮ ਕਰ ਰਹੇ ਹਨ : ਪ੍ਰੋ. ਸੂਬਾ ਸਿੰਘ

image

ਅੰਮਿ੍ਰਤਸਰ, 11 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਪ੍ਰੋ. ਸੂਬਾ ਸਿੰਘ ਨੇ ਸ੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ ਅਟਾਰੀ ਦੀ ਪਿ੍ਰੰਸੀਪਲ ਦੀ ਨਿਯੁਕਤੀ ’ਤੇ ਇਤਰਾਜ਼ ਸਬੰਧੀ ਜਾਰੀ ਬਿਆਨ ਕਰਦਿਆਂ ਕਿਹਾ ਕਿ  ਉਕਤ ਸਕੂਲ ਦੀ ਪਿ੍ਰੰਸੀਪਲ ਦੀ ਨਿਯੁਕਤੀ ਸਮੇਂ ਸਿਲੈਕਸ਼ਨ ਕਮੇਟੀ ਵਲੋਂ ਕੋਈ ਬੇਈਮਾਨੀ ਨਹੀਂ ਵਰਤੀ ਗਈ। ਨਿਯੁਕਤ ਪਿ੍ਰੰਸੀਪਲ ਅਸਾਮੀ ਲਈ ਸਾਰੇ ਨਿਯਮ ਸੱਤਾ ਪੂਰੀਆਂ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦਾ ਬਕਾਇਦਾ ਅਸਾਮੀ ਲਈ ਅਪਲਾਈ ਕੀਤਾ ਗਿਆ ਸੀ ਪੰਜ ਮੈਂਬਰੀ ਸਿਲੈਕਸ਼ਨ ਕਮੇਟੀ ਵਲੋਂ ਉਨ੍ਹਾਂ ਦੀ ਟੈਸਟ ਅਤੇ ਇੰਟਰਵਿਊ ਉਪਰੰਤ ਮੈਰਿਟ ਦੇ ਆਧਾਰ ’ਤੇ ਹੀ ਪਿ੍ਰੰਸੀਪਲ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਸਕੂਲ ਦੀ ਪਿ੍ਰੰਸੀਪਲ ਅਸਾਮੀ ਲਈ ਤਿੰਨ ਵਾਰ ਇਸ਼ਤਿਹਾਰ ਦਿਤਾ ਗਿਆ ਸੀ ਪਰ ਬਾਰਡਰ ਖੇਤਰ ਵਿਚ ਸਕੂਲ ਹੋਣ ਕਰ ਕੇ ਕੋਈ ਉਮੀਦਵਾਰ ਉਥੇ ਜਾਣ ਨੂੰ ਤਿਆਰ ਨਹੀਂ ਸੀ।