ਪਹਿਲੀ ਵਾਰ ਵਿਧਾਨ ਸਭਾ ਦੀ ਪੌੜੀ ਚੜ੍ਹਨ ਵਾਲੇ ਵਿਧਾਇਕਾਂ ਲਈ ਲਗਾਇਆ ਜਾਵੇਗਾ ਟ੍ਰੇਨਿੰਗ ਕੈਂਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

31 ਮਈ ਤੋਂ 2 ਜੂਨ ਤੱਕ ਰੋਜ਼ਾਨਾ 8 ਘੰਟੇ ਵਿਧਾਨ ਸਭਾ ਦੇ ਕੰਮਕਾਜ ਬਾਰੇ ਦਿੱਤੀ ਜਾਵੇਗੀ ਸਿਖਲਾਈ

First-time MLAs in Punjab to be given training

ਚੰਡੀਗੜ੍ਹ: ਪੰਜਾਬ ਦੀ ਨਵੀਂ ਸਰਕਾਰ ਨੇ ਪਹਿਲੀ ਵਾਰ ਵਿਧਾਨ ਸਭਾ ਪਹੁੰਚਣ ਵਾਲੇ 86 ਵਿਧਾਇਕਾਂ ਨੂੰ ਵਿਧਾਨ ਸਭਾ ਦੇ ਕੰਮਕਾਜ ਬਾਰੇ ਸਿਖਲਾਈ ਦੇਣ ਲਈ ਦੋ ਦਿਨ ਦਾ ਸਿਖਲਾਈ ਕੈਂਪ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਕੈਂਪ 31 ਮਈ ਤੋਂ 2 ਜੂਨ ਤੱਕ ਲਗਾਇਆ ਜਾਵੇਗਾ, ਜਿਸ ਵਿਚ ਪਾਰਲੀਮੈਂਟਰੀ ਰਿਸਰਚ ਅਤੇ ਟਰੇਨਿੰਗ ਇੰਸਟੀਚਿਊਟ ਫੋਰ ਡੈਮੋਕਰੇਸੀ ਦੇ ਮਾਹਿਰ ਵਿਧਾਇਕਾਂ ਨੂੰ ਸਿਖਲਾਈ ਦੇਣਗੇ।

Punjab Vidhan Sabha

ਪੰਜਾਬ ਵਿਧਾਨ ਸਭਾ ਵਿਚ ਇਸ ਵਾਰ 73 ਫੀਸਦ ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਹਨ। ਕੁੱਲ 117 ਵਿਚੋਂ 86 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਦੀ ਪੌੜੀ ਚੜ੍ਹੇ ਹਨ, ਇਹਨਾਂ ਵਿਚੋਂ 82 ਵਿਧਾਇਕ ਆਮ ਆਦਮੀ ਪਾਰਟੀ ਦੇ ਹਨ।

Vidhan Sabha

ਇਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਹਿਲੀ ਵਾਰ ਚੁਣੇ ਗਏ ਸਾਰੇ ਵਿਧਾਇਕਾਂ ਨੂੰ ਕੈਂਪ ਵਿਚ ਆਉਣ ਲਈ ਆਉਣ ਲਈ ਕਿਹਾ ਜਾਵੇਗਾ ਤਾਂ ਜੋ ਉਹ ਸਿੱਖ ਸਕਣ ਕਿ ਸਦਨ ਵਿਚ ਮੁੱਦੇ ਕਿਵੇਂ ਉਠਾਉਣੇ ਹਨ, ਵਿਧਾਨ ਸਭਾ ਦੇ ਨਿਯਮਾਂ, ਸਵਾਲ ਉਠਾਉਣਾ ਅਤੇ ਜਵਾਬ ਮੰਗਣਾ, ਸਦਨ ਦੀ ਮਰਿਆਦਾ ਨੂੰ ਕਿਵੇਂ ਬਰਕਰਾਰ ਰੱਖਣਾ ਹੈ। ਇਸ ਤੋਂ ਇਲਾਵਾ ਸਪੀਕਰ ਦੀ ਇਜਾਜ਼ਤ ਲੈ ਕੇ ਮੈਂਬਰਾਂ ਨੂੰ ਸੰਬੋਧਨ ਕਰਨਾ ਅਤੇ ਸਦਨ ਦੀਆਂ ਬਹਿਸਾਂ ਵਿਚ ਹਿੱਸਾ ਲੈਣਾ ਆਦਿ ਸਿਖਾਇਆ ਜਾਵੇਗਾ।

Kultar singh sandhwan

ਉਹਨਾਂ ਕਿਹਾ, “ਮੈਂ ਚਾਹੁੰਦਾ ਹਾਂ ਕਿ ਸਾਰੇ ਮੈਂਬਰ ਬਜਟ ਸੈਸ਼ਨ ਤੋਂ ਪਹਿਲਾਂ ਸਿਖਲਾਈ ਲੈਣ। ਪ੍ਰਾਈਡ ਦੇ ਸੱਤ ਤੋਂ ਅੱਠ ਵੱਖ-ਵੱਖ ਵਿਸ਼ਾ ਮਾਹਿਰਾਂ ਦੀ ਟੀਮ ਤਿੰਨ ਦਿਨਾਂ ਸਿਖਲਾਈ ਮਾਡਿਊਲ ਦਾ ਸੰਚਾਲਨ ਕਰੇਗੀ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਅੱਠ ਕੈਬਨਿਟ ਸਾਥੀਆਂ (ਜੋ ਪਹਿਲੀ ਵਾਰ ਵਿਧਾਇਕ ਬਣੇ ਹਨ) ਨੂੰ ਵੀ ਸਿਖਲਾਈ ਲਈ ਆਉਣ ਲਈ ਕਿਹਾ ਜਾਵੇਗਾ।