ਯੂਕ੍ਰੇਨ ਵਿਵਾਦ ਦੇ ਵਿਚਾਲੇ ਚੀਨ-ਰੂਸ ’ਚ ਵਧਿਆ ਮਿਲਟਰੀ ਸਹਿਯੋਗ

ਏਜੰਸੀ

ਖ਼ਬਰਾਂ, ਪੰਜਾਬ

ਯੂਕ੍ਰੇਨ ਵਿਵਾਦ ਦੇ ਵਿਚਾਲੇ ਚੀਨ-ਰੂਸ ’ਚ ਵਧਿਆ ਮਿਲਟਰੀ ਸਹਿਯੋਗ

image

ਬੀਜਿੰਗ, 11 ਮਈ : ਰੂਸ-ਯੂਕ੍ਰੇਨ ਯੁੱਧ ਦੇ ਵਿਚਾਲੇ ਰੂਸ ਅਤੇ ਚੀਨ ’ਚ ਮਿਲਟਰੀ ਸਹਿਯੋਗ ਵਧਿਆ ਹੈ ਕਿਉਂਕਿ ਮਾਸਕੋ ਦਾ ਰੱਖਿਆ ਉਦਯੋਗ ਚੀਨ ’ਚ ਸਪਲਾਈਕਰਤਾਵਾਂ ਦੀ ਤਲਾਸ਼ ਕਰ ਰਿਹਾ ਹੈ। ਦੋਵਾਂ ਦੇਸ਼ਾਂ ’ਚ ਦੋ-ਪੱਖੀ ਸਹਿਯੋਗ ਦੇ ਨਾਲ ਮਿਲਟਰੀ ਨਿਰਭਰਤਾ ਇਕ ਆਪਸੀ ਸਹਿਮਤੀ ਨਾਲ ਵਧ ਰਹੀ ਹੈ। ਇਕ ਪੈਟਰਨ 2014 ਦੇ ਯੂਕ੍ਰੇਨ ਸੰਕਟ ਦੇ ਬਾਅਦ ਸਮੇਕਿਤ ਹੋਇਆ, ਜਦੋਂ ਰੂਸ ਨੇ ਚੀਨ ਨੂੰ ਨਾ ਸਿਰਫ਼ ਇਕ ਬਾਜ਼ਾਰ ਸਗੋਂ ਰੂਸੀ ਹਥਿਆਰਾਂ ਲਈ ਮਹੱਤਵਪੂਰਨ ਵਸਤੂਆਂ ਦਾ ਪ੍ਰਦਾਤਾ ਵੀ ਮੰਨਣਾ ਸ਼ੁਰੂ ਕਰ ਦਿਤਾ। ਇਕ ਰਿਪੋਰਟ ਮੁਤਾਬਕ ਰੂਸ ਨੇ ਚੀਨ ਦੇ ਨਾਲ ਜ਼ਿਆਦਾ ਵਿਆਪਕ ਅਤੇ ਮਿਲਟਰੀ ਸਹਿਯੋਗ ਦੇ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਬਦਲ ਦਿਤਾ ਹੈ ਅਤੇ ਹੁਣ ਉਹ ਚੀਨ ’ਤੇ ਭਰੋਸਾ ਕਰਨ ਨੂੰ ਲੈ ਕੇ ਸਾਵਧਾਨ ਨਹੀਂ ਹੈ। 
ਦਿ ਡਿਪਲੋਮੈਂਟ ਨੇ ਦਸਿਆ ਕਿ ਰੂਸ ਲੰਬੀ ਮਿਆਦ ਸਹਿਯੋਗ ਪ੍ਰਾਜੈਕਟਾਂ ਦੇ ਪੱਖ ’ਚ ਚੀਨ ਦੇ ਨਾਲ ਮਿਲਟਰੀ ਸਹਿਯੋਗ ਦੇ ਆਪਣੇ ਪਿਛਲੇ ਰੱਖਿਆ-ਉਪਕਰਨ-ਕੈਸ਼ ਮਾਡਲ ’ਤੇ ਮੁੜ ਵਿਚਾਰ ਕਰ ਰਿਹਾ ਹੈ, ਜੋ ਦੋਵਾਂ ਦੇਸ਼ਾਂ ’ਚ ਮਿਲਟਰੀ ਉਤਪਾਦਨ ਨੂੰ ਇੰਟਰਲਾਕ ਕਰਦਾ ਹੈ ਅਤੇ ਹੋਰ ਪਰਸਪਰ ਨਿਰਭਰਤਾ ਵਧਾਉਂਦਾ ਹੈ। ਰਿਪੋਰਟ ਮੁਤਾਬਕ ਹਥਿਆਰ ਪ੍ਰਣਾਲੀਆਂ ਅਤੇ ਮਿਲਟਰੀ ਖੋਜ ਅਤੇ ਵਿਕਾਸ ਦੇ ਸੰਯੁਕਤ ਡਿਜ਼ਾਇਨ ਦੇ ਲਈ ਚੀਨ-ਰੂਸ ਅਨੁਬੰਧਾਂ ਨੂੰ ਟਰੈਕ ਕਰਨਾ ਮੁਸ਼ਕਿਲ ਹੈ ਕਿਉਂਕਿ ਰੂਸੀ ਰਖਿਆ ਉਦਯੋਗ ਨੇ ਵੀ ਚੀਨ ’ਚ ਸਪਲਾਈਕਰਤਾਵਾਂ ਨੂੰ ਲਿਆਉਣਾ ਸ਼ੁਰੂ ਕਰ ਦਿਤਾ ਹੈ। 
ਰੂਸ-ਚੀਨ ਦੇ ਵਿਚਾਲੇ ਸਭ ਤੋਂ ਵਿਆਪਕ ਦੋ-ਪੱਖੀ ਪ੍ਰੋਗਰਾਮ ਜਹਾਜ਼ ਦੇ ਇੰਜਣ ਅਤੇ ਜਹਾਜ਼-ਰੋਧੀ ਹਥਿਆਰਾਂ ਨਾਲ ਸਬੰਧਤ ਹਨ। ਮੀਡੀਆ ਰਿਪੋਰਟ ਮੁਤਾਬਕ ਨਾਟੋ ਦੇ ਵਿਸਤਾਰ ਦੇ ਵਿਰੋਧ ’ਚ ਰੂਸ ਨੂੰ ਚੀਨ ਦੇ ਸਮਰਥਨ ਨੇ ਪੂਰਬੀ ਅਤੇ ਮੱਧ ਯੂਰਪੀ ਦੇਸ਼ਾਂ ’ਚ ਇਕ ਭਾਗੀਦਾਰ ਦੇ ਰੂਪ ’ਚ ਏਸ਼ੀਆਈ ਦਿੱਗਜ ਦੀ ਭਰੋਸੇਯੋਗਤਾ ਦੇ ਬਾਰੇ ’ਚ ਚਿੰਤਾਵਾਂ ਨੂੰ ਜਨਮ ਦਿਤਾ ਹੈ।  (ਏਜੰਸੀ)