ਪੁਲਿਸ ਨੇ ਮੋਹਾਲੀ ਧਮਾਕੇ ਦੇ ਸਬੰਧ 'ਚ ਹੁਣ ਤਕ 3 ਸ਼ੱਕੀ ਮੁਲਜ਼ਮ ਕੀਤੇ ਹਨ ਗਿ੍ਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਮੋਹਾਲੀ ਧਮਾਕੇ ਦੇ ਸਬੰਧ 'ਚ ਹੁਣ ਤਕ 3 ਸ਼ੱਕੀ ਮੁਲਜ਼ਮ ਕੀਤੇ ਹਨ ਗਿ੍ਫ਼ਤਾਰ

image

ਚੰਡੀਗੜ੍ਹ, 11 ਮਈ (ਭੁੱਲਰ) : ਮੋਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈਡ ਕੁਆਟਰ 'ਤੇ ਰਾਕੇਟ ਬੰਬ ਨਾਲ ਪਿਛਲੇ ਦਿਨੀ ਹੋਏ ਹਮਲੇ ਦੇ ਸਬੰਧ 'ਚ ਪੰਜਾਬ ਪੁਲਿਸ ਨੂੰ  ਕਾਫੀ ਅਹਿਮ ਸੁਰਾਗ ਹੱਥ ਲੱਗੇ ਹਨ ਅਤੇ ਹੁਣ ਤਕ 20 ਤੋਂ ਵਧ ਸ਼ੱਕੀ ਵਿਅਕਤੀਆਂ ਨੂੰ  ਹਿਰਾਸਤ ਵਿਚ ਲੈ ਕੇ ਕੀਤੀ ਪੁਛਗਿਛ ਦੌਰਾਨ ਇਸ ਮਾਮਲੇ 'ਚ ਪੁਲਿਸ ਨੇ 3 ਕਥਿਤ ਸ਼ੱਕੀ ਮੁਲਜ਼ਮ ਗਿ੍ਫ਼ਤਾਰ ਕੀਤੇ ਹਨ | ਇਸੇ ਦੌਰਾਨ ਹਮਲੇ ਦਾ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ | ਇਸ 'ਚ ਪਤਾ ਲੱਗਾ ਹੈ ਕਿ ਸਵਿਫ਼ਟ ਕਾਰ 'ਚੋਂ ਹੀ ਰਾਕੇਟ ਨਾਲ ਪੁਲਿਸ ਦਫ਼ਤਰ ਦੀ ਬਿਲਡਿੰਗ 'ਤੇ ਗੋਲਾ ਦਾਗਿਆ ਗਿਆ ਸੀ | ਇਸ ਫੁਟੇਜ 'ਚ ਹਮਲਾਵਰ ਵੀ ਨਜ਼ਰ ਆ ਰਹੇ ਹਨ | ਭਾਵੇਂ ਪੁਲਿਸ ਹਾਲੇ ਹਿਰਾਸਤ 'ਚ ਲਏ ਸ਼ੱਕੀ ਵਿਅਕਤੀਆਂ ਦੀ ਪੁਛ ਪੜਤਾਲ ਦੇ ਆਧਾਰ 'ਤੇ ਸੁਰਾਗ ਮਿਲਣ ਦਾ ਦਾਅਵਾ ਕਰ ਰਹੀ ਹੈ ਪਰ ਹਾਲੇ ਪੂਰੀ ਕਹਾਣੀ ਪੁਖਤਾ ਹੋ ਜਾਣ ਤਕ ਵੇਰਵੇ ਨਹੀਂ ਦਿਤੇ ਜਾ ਰਹੇ | ਡੀਜੀਪੀ ਵੱਡੇ ਸੁਰਾਗ ਮਿਲਣ ਦੀ ਗੱਲ ਜ਼ਰੂਰ ਆਖ ਰਹੇ ਹਨ ਅਤੇ ਇਕ ਦੋ ਦਿਨ 'ਚ ਸਾਰੀ ਕਹਾਣੀ ਸਾਫ਼ ਹੋਣ ਦੀ ਗੱਲ ਕਹੀ ਜਾ ਰਹੀ ਹੈ | ਧਮਾਕੇ ਨਾਲ ਪਾਕਿਸਤਾਨੀ ਤਾਰ ਵੀ ਜੁੜਦੇ ਦਿਖਾਈ ਦੇ ਰਹੇ ਹਨ ਅਤੇ ਉਥੇ ਬੈਠੇ ਗੈਂਗਸਟਰ ਤੋਂ ਅਤਿਵਾਦੀ ਬਣੇ ਹਰਜਿੰਦਰ ਸਿੰਘ ਰਿੰਦਾ ਨੂੰ  ਇਸ ਪਿੱਛੇ ਦਸਿਆ ਜਾ ਰਿਹਾ ਹੈ | ਹਥਿਆਰ ਵੀ ਡਰੋਨ ਰਾਹੀਂ ਪਹੁੰਚਾਏ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ | ਪੁਲਿਸ ਵਲੋਂ ਹੁਣ ਤਕ ਮੋਹਾਲੀ ਧਮਾਕੇ ਦੇ ਮਾਮਲੇ 'ਚ ਜਿਹੜੇ 2 ਮੁਲਜ਼ਮਾਂ ਨੂੰ  ਗਿ੍ਫ਼ਤਾਰ ਕੀਤਾ ਗਿਆ ਹੈ, ਉਨ੍ਹਾਂ 'ਚ ਪਹਿਲਾਂ ਨਾਲ ਤਰਨਤਾਰਨ ਦੇ ਭਿਖੀਵਿੰਡ ਦੇ ਪਿੰਡ ਕੁੱਲਾ ਦੇ ਰਹਿਣ ਵਾਲੇ ਨਿਸ਼ਾਨਾ ਸਿੰਘ ਦਾ ਹੈ | ਉਸ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਡੇਢ ਮਹੀਨਾ ਪਹਿਲਾਂ ਹੀ ਜੇਲ 'ਚੋਂ ਬਾਹਰ ਆਇਆ ਸੀ | ਉਸ ਨੂੰ  ਫਰੀਦਕੋਟ ਪੁਲਿਸ ਟੀਮ ਨੇ ਗਿ੍ਫ਼ਤਾਰ ਕਰ ਕੇ ਮੋਹਾਲੀ ਪੁਲਿਸ ਹਵਾਲੇ ਕੀਤਾ ਹੈ | ਉਸ ਤੋਂ ਪੁਛਗਿਛ ਦੇ ਬਾਅਦ ਦੋ ਹੋਰ ਮੁਲਜ਼ਮ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ਇਨ੍ਹਾਂ 'ਚ ਇਕ ਨਿਸ਼ਾਨ ਸਿੰਘ ਦਾ ਸਾਲਾ ਸੋਨੂੰ ਹੈ ਅਤੇ ਤਰਨਤਾਰਨ ਦੇ ਮਹਿੰਦੀਪੁਰ ਦੇ ਰਹਿਣ ਵਾਲੇ ਜਗਰੂਪ ਸਿੰਘ ਨਾਂ ਦੇ ਇਕ ਹੋਰ ਮੁਲਜ਼ਮ ਜਗਰੂਪ ਸਿੰਘ ਨੂੰ  ਮੋਹਾਲੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ |