ਵਿਸਫੋਟਕ ਪਦਾਰਥਾਂ ਨਾਲ ਫੜ੍ਹੇ ਗਏ ਭੁਪਿੰਦਰ ਸਿੰਘ ਦੀ ਕਹਾਣੀ ਜੋ ਕਦੇ ਸਾਦਾ ਜੀਵਨ ਬਤੀਤ ਕਰ ਕੇ ਕਮਾਉਂਦਾ ਸੀ 18 ਹਜ਼ਾਰ 

ਏਜੰਸੀ

ਖ਼ਬਰਾਂ, ਪੰਜਾਬ

ਪਿਤਾ ਕੁਲਜੀਤ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਉਹਨਾਂ ਦਾ ਪੁੱਤਰ ਬੇਕਸੂਰ ਨਿਕਲੇਗਾ। 

BHupinder Singh

 

ਚੰਡੀਗੜ੍ਹ - ਭੁਪਿੰਦਰ ਸਿੰਘ (28) ਜੋ ਕਿ ਹਰਿਆਣਾ ਵਿੱਚ ਵਿਸਫੋਟਕਾਂ ਪਦਾਰਥਾਂ ਸਮੇਤ ਫੜੇ ਗਏ ਚਾਰ ਅੱਤਵਾਦੀ ਸ਼ੱਕੀਆਂ ਵਿਚੋਂ ਇੱਕ ਹੈ ਅਤੇ ਇੱਕ ਚੰਗੀ ਫੈਕਟਰੀ ਵਿਚ ਨੌਕਰੀ ਕਰਦਾ ਸੀ। ਭੱਟੀਆਂ, ਲੁਧਿਆਣਾ ਦੇ ਵਸਨੀਕ ਭੁਪਿੰਦਰ ਦਾ ਵੀ ਆਪਣਾ ਨਿਰਮਾਣ ਯੂਨਿਟ ਸਥਾਪਤ ਕਰਨ ਵੱਲ ਧਿਆਨ ਸੀ। ਉਸ ਦੇ ਪਿਤਾ ਕੁਲਜੀਤ ਸਿੰਘ, ਜੋ ਕਿ ਪੀ.ਐਸ.ਪੀ.ਸੀ.ਐਲ. ਵਿਚ ਕੰਟਰੈਕਟ ਡਰਾਈਵਰ ਸੀ, ਉਹ ਵੀ ਉਸ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਉਸਦਾ ਸਾਥ ਦੇ ਰਿਹਾ ਸੀ। 
ਦੋ ਮਹੀਨੇ ਪਹਿਲਾਂ ਭੁਪਿੰਦਰ ਨੇ ਜਲਦੀ ਉੱਪਰ ਉੱਠਣ ਲਈ ਵੱਡੀ ਛਲਾਂਗ ਲਗਾਈ।

ਭੁਪਿੰਦਰ ਦੇ ਪਿਤਾ ਨੇ ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ “ਹਾਲ ਹੀ ਵਿਚ ਉਸ ਦੇ ਬੇਟੇ ਨੇ ਉਸ ਨੂੰ ਦੱਸਿਆ ਕਿ ਉਹ ਦੋਸਤ ਪਰਮਿੰਦਰ (ਇਕ ਹੋਰ ਅੱਤਵਾਦੀ ਸ਼ੱਕੀ) ਨਾਲ ਮਿਲ ਕੇ ਬੁਣਾਈ ਯੂਨਿਟ ਲਈ ਪੈਸੇ ਦਾ ਇੰਤਜ਼ਾਮ ਕਰਨ ਲਈ ਵਰਤੀਆਂ ਗਈਆਂ ਕਾਰਾਂ ਦਾ ਕਾਰੋਬਾਰ ਕਰ ਰਿਹਾ ਸੀ ਜੋ ਉਹ ਸਥਾਪਤ ਕਰਨਾ ਚਾਹੁੰਦਾ ਸੀ। ਉਸ ਸਮੇਂ, ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕੁਰਾਹੇ ਪੈ ਜਾਵੇਗਾ। ਭੁਪਿੰਦਰ ਦਾ ਪਿਤਾ ਗੱਲ ਕਰਦਾ-ਕਰਦਾ ਰੋਣ ਲੱਗ ਗਿਆ।
ਕੁਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਸ ਦੀ ਧੀ ਦਾ ਇੱਕ ਲੈਪਟਾਪ, ਉਸ ਦੀ ਪਤਨੀ ਦਾ ਇੱਕ ਮੋਬਾਈਲ ਫੋਨ ਅਤੇ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਜ਼ਬਤ ਕੀਤੇ ਹਨ।

ਭੁਪਿੰਦਰ ਦੀ ਮਾਂ ਦਲਜੀਤ ਕੌਰ ਨੇ ਦੱਸਿਆ ਕਿ “ਮੇਰਾ ਪੁੱਤਰ 18,000 ਰੁਪਏ ਮਹੀਨਾ ਕਮਾ ਰਿਹਾ ਸੀ ਅਤੇ ਸਾਦਾ ਜੀਵਨ ਬਤੀਤ ਕਰ ਰਿਹਾ ਸੀ। ਉਹ ਆਪਣੀ ਸਾਰੀ ਤਨਖ਼ਾਹ ਸਾਡੇ ਹਵਾਲੇ ਕਰ ਦਿੰਦਾ ਸੀ ਅਤੇ ਆਪਣੇ ਪਿਤਾ ਕੋਲੋਂ ਜੇਬ ਖਰਚ ਲੈਂਦਾ ਸੀ। ਜੇਕਰ ਉਸ ਨੂੰ ਦਹਿਸ਼ਤਗਰਦੀ ਨਾਲ ਸਬੰਧਤ ਗਤੀਵਿਧੀਆਂ ਤੋਂ ਕੋਈ ਪੈਸਾ ਮਿਲਦਾ ਤਾਂ ਉਹ ਆਲੀਸ਼ਾਨ ਜੀਵਨ ਸ਼ੈਲੀ ਬਤੀਤ ਕਰ ਰਿਹਾ ਹੁੰਦਾ। ਮੇਰੇ ਬੇਟੇ ਨੂੰ ਫਸਾਇਆ ਜਾ ਰਿਹਾ ਹੈ।

ਉਹਨਾਂ ਨੇ ਦੱਸਿਆ ਕਿ ਫੈਕਟਰੀ ਵਿਚ ਭੁਪਿੰਦਰ ਦੀ ਪਰਮਿੰਦਰ ਨਾਂ ਦੇ ਮੁਡੇ ਨਾਲ ਦੋਸਤੀ ਹੋ ਗਈ ਸੀ ਅਤੇ ਭੁਪਿੰਦਰ ਉਸ ਦੇ ਬਦਨਾਮ ਪਿਛੋਕੜ ਤੋਂ ਅਣਜਾਣ ਸੀ। ਪਰਮਿੰਦਰ ਦੋ-ਤਿੰਨ ਵਾਰ ਉਨ੍ਹਾਂ ਦੇ ਘਰ ਵੀ ਗਿਆ ਸੀ ਪਰ ਉਨ੍ਹਾਂ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ। “4 ਮਈ ਨੂੰ, ਭੁਪਿੰਦਰ ਨੇ ਸਾਨੂੰ ਦੱਸਿਆ ਕਿ ਉਹ ਪਰਮਿੰਦਰ ਨਾਲ ਹਜ਼ੂਰ ਸਾਹਿਬ ਜਾ ਰਿਹਾ ਹੈ ਪਰ ਉਸ ਸਮੇਂ ਵੀ ਭੁਪਿੰਦਰ ਪਰਮਿੰਦਰ ਦੇ ਮਨਸੂਬਿਆਂ ਤੋਂ ਜਾਣੂ ਨਹੀਂ ਸੀ। ਪਿਤਾ ਕੁਲਜੀਤ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਉਹਨਾਂ ਦਾ ਪੁੱਤਰ ਬੇਕਸੂਰ ਨਿਕਲੇਗਾ। 

ਮੱਖੂ ਦਾ ਰਹਿਣ ਵਾਲਾ ਪਰਮਿੰਦਰ ਫਿਰੋਜ਼ਪੁਰ ਅਤੇ ਤਰਨਤਾਰਨ ਵਿਚ ਨਸ਼ੇ, ਲੁੱਟ-ਖੋਹ, ਗੋਲੀਬਾਰੀ ਆਦਿ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਉਹ ਪਹਿਲਾਂ ਸਤੰਬਰ 2017 ਵਿਚ ਫਿਰੋਜ਼ਪੁਰ ਜੇਲ੍ਹ ਵਿਚ ਅਤੇ ਫਿਰ 31 ਮਾਰਚ 2021 ਨੂੰ ਪੱਟੀ ਜੇਲ੍ਹ ਵਿਚ ਬੰਦ ਸੀ। ਉਸ ਨੂੰ 9 ਅਪ੍ਰੈਲ, 2021 ਨੂੰ ਰਿਹਾਅ ਕੀਤਾ ਗਿਆ ਸੀ। ਪਰਮਿੰਦਰ ਮੱਖੂ ਛੱਡ ਕੇ ਚਲਾ ਗਿਆ ਕਿਉਂਕਿ ਜਦੋਂ ਵੀ ਕੋਈ ਲੁੱਟ ਜਾਂ ਅਪਰਾਧ ਹੁੰਦਾ ਸੀ ਤਾਂ ਉਸ ਨੂੰ ਪੁਲਿਸ ਫੜ ਲੈਂਦੀ ਸੀ।