Lok Sabha Elections 2024: ਅਕਾਲੀ ਦਲ ਅੰਮ੍ਰਿਤਸਰ ਨੇ ਫਿਰੋਜ਼ਪੁਰ ਤੋਂ ਬਦਲਿਆ ਆਪਣਾ ਉਮੀਦਵਾਰ, ਕਿਸ ਨੂੰ ਐਲਾਨਿਆ?  

ਏਜੰਸੀ

ਖ਼ਬਰਾਂ, ਪੰਜਾਬ

ਭੁਪਿੰਦਰ ਸਿੰਘ ਭੁੱਲਰ ਦੀ ਜਗ੍ਹਾ ਗੁਰਚਰਨ ਸਿੰਘ ਭੁੱਲਰ ਹੋਣਗੇ  ਉਮੀਦਵਾਰ 

Gurcharan Singh Bhullar

Lok Sabha Elections 2024: ਫਿਰੋਜ਼ਪੁਰ - ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਬਦਲ ਦਿੱਤਾ ਹੈ। ਭੁਪਿੰਦਰ ਸਿੰਘ ਭੁੱਲਰ ਦੀ ਜਗ੍ਹਾ ਹੁਣ ਗੁਰਚਰਨ ਸਿੰਘ ਭੁੱਲਰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੋਣਗੇ। ਗੁਰਚਰਨ ਸਿੰਘ ਭੁੱਲਰ ਅਕਾਲੀ ਦਲ ਅੰਮ੍ਰਿਤਸਰ ਫਿਰੋਜ਼ਪੁਰ ਦੇ ਜ਼ਿਲਾ ਪ੍ਰਧਾਨ ਹਨ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜੇ ਹੋਏ ਹਨ। ਗੁਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਭੁਪਿੰਦਰ ਸਿੰਘ ਭੁੱਲਰ ਦੀ ਸਿਹਤ ਠੀਕ ਨਾ ਹੋਣ ਕਰਕੇ ਪਾਰਟੀ ਹਾਈ ਕਮਾਂਡ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।