Abohar News : ਅਬੋਹਰ ’ਚ ਪੰਜਾਬਾ ਨਹਿਰ 'ਚ ਪਿਆ 50 ਫ਼ੁੱਟ ਦਾ ਪਾੜ
Abohar News : 400 ਤੋਂ 500 ਏਕੜ ਵਿੱਚ ਭਰਿਆ ਪਾਣੀ, ਲੋਕਾਂ ਨੇ ਆਪਣੇ ਪੱਧਰ ’ਤੇ ਲਿਆਂਦੀ ਜੇਸੀਬੀ
ਅਬੋਹਰ ’ਚ ਪੰਜਾਬਾ ਨਹਿਰ 'ਚ ਪਿਆ 50 ਫ਼ੁੱਟ ਦਾ ਪਾੜ
Abohar News in Punjabi : ਅਬੋਹਰ ’ਚ ਪੰਜਾਬਾ ਨਹਿਰ 'ਚ 50 ਫ਼ੁੱਟ ਦਾ ਪਾੜ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੰਜਾਬਾ ਨਹਿਰ ਪਹਿਲਾਂ ਵੀ ਕਈ ਵਾਰ ਕਰ ਟੁੱਟੀ ਚੁੱਕੀ ਹੈ। ਨਹਿਰ ਟੁੱਟਣ ਕਾਰਨ ਸੈਂਕੜੇ ਏਕੜ ਦੇ ਵਿੱਚ ਫੈਲਿਆ ਪਾਣੀ ਕਾਰਨ ਕਿਸਾਨਾਂ ਦਾ ਇੱਕ ਵਾਰ ਫ਼ੇਰ ਨੁਕਸਾਨ ਹੋਇਆ ਹੈ।
ਪਾਣੀ ਰੋਕਣ ਲਈ ਲੋਕਾਂ ਵਲੋਂ ਆਪਣੇ ਪੱਧਰ ’ਤੇ ਜੇਸੀਬੀ ਲਿਆਂਦੀ ਗਈ ਜਿਥੇ ਪਾਣੀ ਰੋਕਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ । ਦੱਸ ਦਈਏ ਕਿ ਇਹ ਇਲਾਕਾ ਨਰਮਾ ਬੈਲਟ ਹੈ ਜਿੱਥੇ ਝੋਨਾ ਨਹੀਂ ਬਲਕਿ ਨਰਮਾ ਹੀ ਬੀਜਿਆ ਜਾਂਦਾ ਹੈ। ਇਥੇ ਪਾਣੀ ਦੀ ਜਰੂਰਤ ਨਹੀਂ ਹੁੰਦੀ।
(For more news apart from 50 feet breach in Punjaba Canal in Abohar News in Punjabi, stay tuned to Rozana Spokesman)