Sultanpur Lodhi News : ਸੁਲਤਾਨਪੁਰ ਲੋਧੀ ’ਚ ਦਰਿਆ ਬਿਆਸ ’ਚ ਡੁੱਬੇ ਭੈਣ-ਭਰਾ, ਭਰਾ ਦੀ ਲਾਸ਼ ਬਰਾਮਦ, ਭੈਣ ਦੀ ਭਾਲ ਜਾਰੀ
Sultanpur Lodhi News : ਵਾਢੀ ਕਰਨ ਖੇਤ ਗਏ ਸੀ ਭੈਣ-ਭਰਾ, ਪੈਰ ਤਿਲਕਣ ਮਗਰੋਂ ਇਕ ਦੂਜੇ ਨੂੰ ਬਚਾਉਂਦਿਆਂ ਵਾਪਰੀ ਘਟਨਾ
Sultanpur Lodhi News in Punjabi : ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਤੋਂ ਬੇਹਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਵਾਢੀ ਕਰਨ ਗਏ ਖੇਤ ਮਜ਼ਦੂਰ ਭੈਣ-ਭਰਾ ਅਚਾਨਕ ਦਰਿਆ ਬਿਆਸ ’ਚ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਦਰਿਆ ਬਿਆਸ ਦੇ ਕੰਢੇ ਖੇਤਾਂ ’ਚ ਕੰਮ ਕਰ ਰਹੇ ਸਨ। ਘਰ ਵਾਪਸ ਪਰਤਨ ਸਮੇਂ ਹੱਥਮੂੰਹ ਧੋਣ ਜਾਂ ਪਾਣੀ ਪੀਣ ਲਈ ਦਰਿਆ ਕਿਨਾਰੇ ਪੁੱਜੇ ਤਾਂ ਅਚਾਨਕ ਪੈਰ ਤਿਲਕਣ ਕਾਰਨ ਇੱਕ ਦੂਜੇ ਨੂੰ ਬਚਾਉਂਦਿਆਂ ਦੋਹੇ ਭੈਣ ਭਰਾ ਡੁੱਬ ਗਏ। ਜਿਨ੍ਹਾਂ ’ਚੋਂ ਭਰਾ ਦੀ ਲਾਸ਼ ਬਰਾਮਦ ਹੋ ਗਈ ਹੈ।
ਜਿਸ ਨੂੰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਪੱਪੂ (35) ਪੁੱਤਰ ਜੋਗਿੰਦਰ ਪਾਲ ਵਾਸੀ ਸੁਲਤਾਨਪੁਰ ਰੂਰਲ ਦੇ ਰੂਪ ਵਿੱਚ ਹੋਈ ਹੈ। ਜਦ ਕਿ ਉਸ ਦੀ ਭੈਣ ਆਸ਼ੂ ਦੀ ਭਾਲ ਅਜੇ ਵੀ ਜਾਰੀ ਹੈ।
(For more news apart from Siblings drown in river Beas in Sultanpur Lodhi, Brother body recovered, search sister continues News in Punjabi, stay tuned to Rozana Spokesman)