ਗੈਸ ਏਜੰਸੀ ਦੇ ਮੁਲਾਜ਼ਮਾਂ ਵਲੋਂ ਅੰਗਹੀਣ ਬੱਚੇ ਨੂੰ ਟਰਾਈ ਸਾਈਕਲ ਭੇਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸਥਾਨਕ ਗਰਗ ਗੈਸ ਏਜੰਸੀ ਦੇ ਮੁਲਾਜਮਾਂ ਵੱਲੋ ਸਮਾਜ ਭਲਾਈ ਅਤੇ ਲੋੜਵੰਦਾ ਦੀ ਮਦਦ ਲਈ ਉਚੇਚਾ ਯਤਨ ਕਰਦਿਆ......

Gas Agency Offering Tricycle

ਬਾਘਾ ਪੁਰਾਣਾ,  ਅੱਜ ਸਥਾਨਕ ਗਰਗ ਗੈਸ ਏਜੰਸੀ ਦੇ ਮੁਲਾਜਮਾਂ ਵੱਲੋ ਸਮਾਜ ਭਲਾਈ ਅਤੇ ਲੋੜਵੰਦਾ ਦੀ ਮਦਦ ਲਈ ਉਚੇਚਾ ਯਤਨ ਕਰਦਿਆ ਆਪਣੇ ਕੋਲੋ ਪੈਸੇ ਇਕੱਠੇ ਕਰਕੇ ਪਿੰਡ ਮਾੜੀ ਮੁਸਤਫਾ ਦੇ ਅੰਗਹੀਣ ਬੱਚੇ ਜਿਸ ਦੇ ਸਿਰ ਤੇ ਪਿਤਾ ਦਾ ਸਾਇਆ ਵੀ ਨਹੇ।  ਉਸ ਨੂੰ ਆਉਣ ਜਾਣ ਲਈ ਟਰਾਈ ਸਾਈਕਲ ਭੇਂਟ ਕੀਤਾ। ਅਤੇ ਇਹ ਸਾਈਕਲ ਭੇਟ ਕਰਨ ਦੀ ਰਸਮ ਸੁਰਿੰਦਰ ਸਿੰਘ ਸ਼ਿੰਦਾ ਵਾਈਸ ਚੇਅਰਮੈਨ ਐਸ.ਡੀ.ਡਿਪਾਟਮੈਟ (ਕਾਂਗਰਸ) ਵੱਲੋ ਕੀਤੀ ਗਈ। ਏਜੰਸੀ ਦੇ ਮੁਲਾਜਮਾ ਵੱਲੋ ਕੀਤੇ ਇਸ ਉੱਦਮ ਹਰ ਪਾਸੇ ਪ੍ਰਸੰਸਾ ਕੀਤੀ ਜਾ ਰਹੀ ਹੈ । 

ਇਸ ਮੌਕੇ ਸੁਰਿੰਦਰ ਸਿੰਘ ਸ਼ਿੰਦਾ ਨੇ ਕਿਹਾ ਕਿ ਸਾਨੂੰ ਆਪਣੀ ਦਸਾਂ ਨੂੰਹਾ ਦੀ ਕਿਰਤ ਕਮਾਈ ਦਾ ਦੱਸਵਦ ਕੱਢਕੇ ਲੋੜਵੰਦਾ ਦੀ ਮਦਦ ਲਈ ਉੱਦਮ ਕਰਨੇ ਚਾਹੀਦੇ ਹਨ। ਗੈਸ Îਏਜੰਸੀ ਦੇ ਮੁਲਾਜਮਾ ਨੇ ਇਸ ਮੌਕੇ ਪਰਣ ਕੀਤਾ ਕਿ ਉਹ ਇਸੇ ਤਰ੍ਹਾਂ ਹੀ ਆਪਣੀ ਕਿਰਤ ਕਮਾਈ ਵਿੱਚੋ ਲੋੜਵੰਦਾ ਦੀ ਮਦਦ ਨਹੀ ਬਣਦਾ ਯੋਗਦਾਨ ਪਾਉਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਂਲ ਵਿੱਕੀ ਆਲਮ ਵਾਲਾ, ਸੂਬਾ ਸਿੰਘ, ਚਮਕੌਰ ਸਿੰਘ, ਨਰਿੰਦਰ ਸਿੰਘ, ਲਵਦੀਪ ਸਿੰਘ, ਜਸਵੰਤ ਸਿੰਘ, ਜਗਦੇਵ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਮਲਕੀਤ ਸਿੰਘ ਤੋ ਇਲਾਵਾ ਆਗੂ ਹਾਜਰ ਸੀ।