ਰਾਜਾ ਵੜਿੰਗ ਦੇ ਇਸ ਟਵੀਟ ਨੇ ਚੇਅਰਮੈਨੀਆਂ ਦੇ ਚੱਲ ਰਹੇ ਵਿਵਾਦ ਤੋਂ ਉਠਾਇਆ ਪਰਦਾ
ਪੰਜਾਬ ਕਾਂਗਰਸ ਦਾ ਚੇਅਰਮੈਨੀਆਂ ਨੂੰ ਲੈ ਕੇ ਹੋ ਰਿਹਾ ਵਿਵਾਦ ਨੂੰ ਕਿਸੇ ਤੋਂ ਲੁਕਿਆ ਨਹੀਂ ਰਿਹਾ ਹੈ।
ਚੰਡੀਗੜ੍ਹ : ਪੰਜਾਬ ਕਾਂਗਰਸ ਦਾ ਚੇਅਰਮੈਨੀਆਂ ਨੂੰ ਲੈ ਕੇ ਹੋ ਰਿਹਾ ਵਿਵਾਦ ਨੂੰ ਕਿਸੇ ਤੋਂ ਲੁਕਿਆ ਨਹੀਂ ਰਿਹਾ ਹੈ। ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਟਵੀਟ ਕੀਤਾ ਹੈ। ਇਸ ਟਵੀਟ ਤੋਂ ਜ਼ਰੀਏ ਕਾਂਗਰਸ ਵਿੱਚ ਚੱਲ ਰਿਹਾ ਅੰਦਰੂਨੀ ਵਿਵਾਦ ਤੋਂ ਪੂਰੀ ਤਰ੍ਹਾਂ ਪਰਦਾ ਉੱਠ ਗਿਆ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰ ਕੇ ਪਾਰਟੀ ਦੇ ਪੁਰਾਣੇ ਤੇ ਮਿਹਨਤੀ ਵਰਕਰਾਂ ਨੂੰ ਅਹੁਦੇ ਮਿਲਣ ਦੀ ਵਕਾਲਤ ਕੀਤੀ ਹੈ।
ਵੜਿੰਗ ਨੇ ਇਸ ਟਵੀਟ 'ਚ ਲਿਖਿਆ ਹੈ -
ਪੰਜਾਬ 'ਚ ਬੋਰਡ ਚੇਅਰਮੈਨ ਤੇ ਹੋਰ ਵੱਡੇ ਅਹੁਦਿਆਂ 'ਤੇ ਪਹਿਲਾ ਹੱਕ ਪਾਰਟੀ ਦੇ ਉਨ੍ਹਾਂ ਮਿਹਨਤੀ ਵਰਕਰਾਂ ਦਾ ਹੈ, ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਨਿਧੜਕ ਰਹਿ ਕੇ ਮਿਹਨਤ ਕੀਤੀ। ਮੈਂ @RahulGandhi ਜੀ, @capt_amarinder ਜੀ ਤੇ @sunilkjakhar ਜੀ ਨੂੰ ਬੇਨਤੀ ਕਰਦਾ ਹਾਂ ਕਿ ਵਰਕਰਾਂ ਦਾ ਮਨੋਬਲ ਹੋਰ ਮਜ਼ਬੂਤ ਕਰੋ।
ਦਸ ਦਈਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇਸ ਟਵੀਟ ਤੋਂ ਬਾਅਦ ਪਾਰਟੀ ਦੇ ਸੀਨੀਅਰ ਲੀਡਰ ਤੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਵੜਿੰਗ ਦੇ ਵਿਚਾਰਾਂ ਦੀ ਹਮਾਇਤ ਤਾਂ ਕੀਤੀ ਪਰ ਇਸ ਤਰ੍ਹਾਂ ਪਾਰਟੀ ਪਲੇਟਫਾਰਮ ਦੀ ਬਜਾਏ ਸੋਸ਼ਲ ਮੀਡੀਆ ਤੇ ਗੱਲ ਰੱਖਣ ਦੀ ਨਿੰਦਾ ਵੀ ਕੀਤੀ ਅਤੇ ਨਾਲ ਹੀ ਆਪਣੀ ਪਾਰਟੀ ਲਈ ਬਚਾਅ ਪੱਖ ਰੱਖਦੇ ਵੀ ਨਜ਼ਰ ਆਏ। ਭਖੀ ਹੋਈ ਇਸ ਚੰਗਿਆੜੀ ਤੇ ਘਿਓ ਪਾਉਣ ਦਾ ਕੰਮ ਵਿਰੋਧੀ ਕਰ ਰਹੇ ਹਨ। ਬੀਜੇਪੀ ਨੇਤਾ ਤਰੁਣ ਚੁੱਘ ਨੇ ਇਸ ਲੜਾਈ ਨੂੰ ਕੈਪਟਨ ਅਮਰਿੰਦਰ ਬਨਾਮ ਅਮਰਿੰਦਰ ਵੜਿੰਗ ਦੀ ਬਜਾਏ, ਕੈਪਟਨ ਅਮਰਿੰਦਰ ਬਨਾਮ ਪਾਰਟੀ ਦੇ ਵਰਕਰ ਕਰਾਰ ਦਿੱਤਾ।
ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕੀਤੇ ਗਏ ਇਸ ਟਵੀਟ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫ਼ੀ ਗਰਮਾ ਗਈ ਹੈ। ਭਾਵੇਂ ਕਿ ਰਾਜਾ ਵੜਿੰਗ ਨੇ ਇਸ ਟਵੀਟ 'ਚ ਪਾਰਟੀ ਦੇ ਸੀਨੀਅਰ ਲੀਡਰਾਂ ਦੀ ਹਿੰਮਤ ਹਿਮਾਇਤ ਕੀਤੀ ਹੈ ਤੇ ਸਾਫ਼ ਤੌਰ 'ਤੇ ਲਿਖਿਆ ਹੈ ਕਿ ਪੰਜਾਬ 'ਚ ਬੋਰਡ ਚੇਅਰਮੈਨ ਤੇ ਹੋਰ ਵੱਡੇ ਅਹੁਦਿਆਂ 'ਤੇ ਪਹਿਲਾ ਹੱਕ ਪਾਰਟੀ ਦੇ ਉਨ੍ਹਾਂ ਮਿਹਨਤੀ ਵਰਕਰਾਂ ਦਾ ਹੈ, ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਨਿਧੜਕ ਰਹਿ ਕੇ ਮਿਹਨਤ ਕੀਤੀ। ਉਥੇ ਕਈ ਲੀਡਰ ਇਸ ਦਾ ਵਿਰੋਧ ਕਰਦੇ ਵੀ ਨਜ਼ਰ ਆ ਰਹੇ ਹਨ।
ਦਸ ਦਈਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕਰੀਬੀ ਮੰਨਿਆ ਜਾਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਰਾਜਾ ਵੜਿੰਗ ਦੇ ਇਸ ਟਵੀਟ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ ਜਾ ਕੋਈ ਹੋਰ ਨੇਤਾ ਇਸ ਟਵੀਟ ਬਾਰੇ ਕੀ ਟਿਪਣੀ ਕਰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ