ਕੇਂਦਰ ਨੂੰ ਲੜਨ ਦੀ ਥਾਂ ਸੂਬਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੀਦੈ : ਕੇਜਰੀਵਾਲ
ਕੇਂਦਰ ਨੂੰ ਲੜਨ ਦੀ ਥਾਂ ਸੂਬਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੀਦੈ : ਕੇਜਰੀਵਾਲ
ਨਵੀਂ ਦਿੱਲੀ, 11 ਜੂਨ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਕਿਹਾ ਕਿ ਕੇਂਦਰ ਨੂੰ ਸੂਬਾ ਸਰਕਾਰਾਂ ਨਾਲ ਲੜਨ ਦੀ ਬਜਾਏ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ। ਕੇਜਰੀਵਾਲ ਨੇ ਟਵਿਟਰ ’ਤੇ ਉਸ ਮੀਡੀਆ ਰਿਪੋਰਟ ਨੂੰ ਟੈਗ ਕੀਤਾ ਹੈ, ਜਿਸ ਅਨੁਸਾਰ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕੇਜਰੀਵਾਲ ਨੂੰ ਲੋਕਾਂ ਤਕ ਰਾਸ਼ਨ ਅਤੇ ਆਕਸੀਜਨ ਪਹੁੰਚਾਉਣ ਵਿਚ ਕਥਿਤ ਤੌਰ ’ਤੇ ਨਾਕਾਮ ਰਹਿਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਉਦੋਂ ਤਰੱਕੀ ਕਰੇਗਾ, ਜਦੋਂ 130 ਕਰੋੜ ਜਨਤਾ, ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਮਿਲ ਕੇ ‘ਟੀਮ ਇੰਡੀਆ’ ਦੀ ਤਰ੍ਹਾਂ ਕੰਮ ਕਰਨਗੇ। ਉਨ੍ਹਾਂ ਨੇ ਟਵੀਟ ਕੀਤਾ,‘‘ਅੱਜ ਲੋਕ ਕੇਂਦਰ ਵਿਚ ਅਜਿਹੀ ਅਗਵਾਈ ਦੇਖਣਾ ਚਾਹੁੰਦੇ ਹਨ, ਜੋ ਪੂਰਾ ਦਿਨ ਸੂਬਾ ਸਰਕਾਰਾਂ ਨੂੰ ਗਾਲਾਂ ਕੱਢਣ ਅਤੇ ਉਨ੍ਹਾਂ ਨਾਲ ਲੜਨ ਦੀ ਬਜਾਏ, ਸਰਿਆਂ ਨੂੰ ਨਾਲ ਲੈ ਕੇ ਚੱਲੋ। ਦੇਸ਼ ਉਦੋਂ ਅੱਗੇ ਵਧੇਗਾ, ਜਦੋਂ 130 ਕਰੋੜ ਲੋਕ, ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਮਿਲ ਕੇ ਟੀਮ ਇੰਡੀਆ ਬਣ ਕੇ ਕੰਮ ਕਰਨਗੀਆਂ। ਇੰਨੀਆਂ ਗਾਲ੍ਹਾਂ ਚੰਗੀਆਂ ਨਹੀਂ।’’