ਭਾਰਤ-ਪਾਕਿਸਤਾਨ ਸਰਹੱਦ ’ਤੇ ਦਿਖਾਈ ਦਿੱਤਾ ਪਾਕਿ ਡਰੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਰੋਨ ਨੂੰ ਵੇਖਦੇ ਸਾਰ ਸੈਨਿਕਾਂ ਨੇ ਕੀਤੀ ਗੋਲੀਬਾਰੀ

Pak drone spotted on Indo-Pak border

 ਅੰਮ੍ਰਿਤਸਰ: ਭਾਰਤ-ਪਾਕਿਸਤਾਨ(  Indo-Pak border ) ਸਰਹੱਦ 'ਤੇ ਇਕ ਵਾਰ ਫਿਰ ਪਾਕਿ ਡਰੋਨ( Pak drone)  ਵੇਖਿਆ ਗਿਆ। ਅਜਨਾਲਾ ਭਾਰਤ-ਪਾਕਿ ਸਰਹੱਦ ਅਧੀਨ ਆਉਂਦੀ 32  ਬਟਾਲੀਅਨ ਦੀ ਬੀ.ਓ.ਪੀ  ਸੁੰਦਰਗੜ੍ਹ ਵਿਖੇ ਬੀਤੀ ਰਾਤ ਗਿਆਰਾਂ ਵਜੇ ਦੇ ਕਰੀਬ ਬੀ.ਐੱਸ.ਐੱਫ.(BSF)  ਦੇ ਜਵਾਨਾਂ ਨੂੰ ਸਰਹੱਦ ’ਤੇ ਇਕ ਡਰੋਨ ਅਸਮਾਨ ਵਿਚ ਘੁੰਮਦਾ ਦਿਖਾਈ ਦਿੱਤਾ। ਡਰੋਨ ਨੂੰ ਵੇਖਦੇ ਸਾਰ ਸੈਨਿਕਾਂ ਨੇ ਗੋਲੀਬਾਰੀ (Firing)  ਕੀਤੀ। ਉਸ ਤੋਂ ਬਾਅਦ ਡਰੋਨ( drone)  ਵਾਪਸ ਚਲਾ ਗਿਆ।

 

 ਇਹ ਵੀ ਪੜ੍ਹੋ: 'ਦਿੱਲੀ ਸਰਕਾਰ ਨੇ ਕੋਰੋਨਾ ਫ਼ਤਿਹ ਕਿੱਟਾਂ ਦੇ ਮੁਕਾਬਲੇ ਮਹਿੰਗੇ ਮੁੱਲ ਤੇ ਆਕਸੀਮੀਟਰਾਂ ਦੀ ਖ਼ਰੀਦ ਕੀਤੀ'

 

ਅਸ਼ੰਕਾ ਲਗਾਈ ਜਾ ਰਹੀ ਹੈ ਕਿ ਕਿਤੇ  ਡਰੋਨ( drone) ਰਾਹੀਂ ਹਥਿਆਰਾਂ ਜਾਂ ਨਸ਼ਿਆਂ ਦੀ ਖੇਪ ਨੂੰ ਤਾਂ ਨਹੀਂ ਸੁੱਟਿਆ ਗਿਆ ਜਿਸ ਤੋਂ ਬਾਅਦ ਬੀਐਸਐਫ ਨੇ ਚਾਰੇ ਪਾਸੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।