'ਪੈਗੰਬਰ ਹਜ਼ਰਤ ਮਹੁੰਮਦ 'ਤੇ ਭੱਦੀ ਟਿਪਣੀ ਕਰਨ ਵਾਲੇ ਭਾਜਪਾ ਦੇ ਬੁਲਾਰਿਆ ਉੱਤੇ ਕਾਨੂੰਨੀ ਕਾਰਵਾਈ ਹੋਵੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੋਟ ਬੈਂਕ” ਖੜ੍ਹਾ ਕਰਨ ਦੀ ਰਣਨੀਤੀ ਅਧੀਨ ਹੀ ਸਾਂਝੇ ਸਮਾਜ ਨੂੰ ਧਾਰਮਿਕ ਫਿਰਕਿਆਂ ਵਿੱਚ ਵੰਡਣ ਦੀ ਨੀਤੀ ਉੱਤੇ ਭਾਜਪਾ ਅਮਲ ਕਰ ਰਹੀ ਹੈ

photo

 

ਚੰਡੀਗੜ੍ਹ:  ਭਾਜਪਾ ਦੇ ਬੁਲਾਰਿਆਂ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਮਹੁੰਮਦ ਉੱਤੇ ਭੱਦੀ ਟਿੱਪਣੀਆਂ ਨੇ ਮੁਸਲਮਾਨ ਸਮਾਜ ਦੇ ਹਿਰਦੇ ਵਲੂੰਦਰ ਦਿੱਤੇ ਅਤੇ ਉਹਨਾਂ ਦੀਆਂ ਭੜਕੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਜਲਦੀ ਕੀਤੀ ਜਾਵੇ। ਦੋ ਦਰਜਨ ਮੁਸਲਮਾਨ ਮੁਲਕਾਂ ਵੱਲੋਂ ਪੈਗੰਬਰ ਹਜ਼ਰਤ ਮਹੁੰਮਦ ਵਿਰੁੱਧ ਹੋਈਆਂ ਟਿੱਪਣੀਆਂ ਉੱਤੇ ਭਾਰਤ ਕੋਲ ਸ਼ਖਤ ਇਤਰਾਜ਼ ਦਰਜ ਕੀਤਾ ਗਿਆ ਹੈ। ਕੱਲ ਜੁੰਮੇ ਦੀ ਨਵਾਜ਼ ਤੋਂ ਪਿੱਛੋਂ ਭਾਰਤ ਦੇ ਕਈ ਵੱਡੇ ਸ਼ਹਿਰਾਂ ਵਿੱਚ ਮੁਸਲਮਾਨਾਂ ਨੇ ਰੋਸ ਪ੍ਰਦਰਸ਼ਨ ਹੋਏ ਅਤੇ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਦਰਮਿਆਨ ਟੱਕਰਾਂ ਵਿੱਚ, ਖਾਸ ਕਰਕੇ, ਰਾਂਚੀ ਵਿੱਚ ਦੋ ਵਿਅਕਤੀ ਮਾਰੇ ਗਏ 70 ਦੇ ਲਗਭਗ ਜਖਮੀ ਹੋ ਗਏ ਹਨ।    

ਦਰਅਸਲ, “ਵੋਟ ਬੈਂਕ” ਖੜ੍ਹਾ ਕਰਨ ਦੀ ਰਣਨੀਤੀ ਅਧੀਨ ਹੀ ਸਾਂਝੇ ਸਮਾਜ ਨੂੰ ਧਾਰਮਿਕ ਫਿਰਕਿਆਂ ਵਿੱਚ ਵੰਡਣ ਦੀ ਨੀਤੀ ਉੱਤੇ ਭਾਜਪਾ ਅਮਲ ਕਰ ਰਹੀ ਹੈ ਜਿਸ ਕਰਕੇ ਹੀ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਨੇ  ਅਸ਼ੰਵੇਦਨਸ਼ੀਲ ਟਿੱਪਣੀ ਕੀਤੀਆਂ ਹਨ।  ਕਾਂਗਰਸ ਅਤੇ ਬਾਅਦ ਵਿੱਚ ਭਾਜਪਾ ਦੀਆਂ ਫਿਰਕਾਪ੍ਰਸਤ ਨੀਤੀਆਂ ਕਰਕੇ ਹੀ ਭਾਰਤੀ ਲੋਕਤੰਤਰ ਹੁਣ ਪਹਿਲਾਂ ਬਹੁਗਿਣਤੀ ਸਮਾਜ ਤੰਤਰ ਬਣ ਚੁੱਕਿਆ ਹੈ। ਪਰ ਆਪਣੀ ਪਿਤਾਮਾ ਸੰਸਥਾ ਆਰ.ਐਸ.ਐਸ ਦੀਆਂ ਹਿੰਦੂ ਰਾਸ਼ਟਰ ਖੜ੍ਹਾ ਕਰਨ ਦੇ ਪ੍ਰਾਜੈਕਟ ਅਧੀਨ, ਭਾਜਪਾ ਨੇ ਪਿਛਲੇ ਲੰਬੇ ਸਮੇਂ ਤੋਂ ਮੁਸਲਮਾਨਾਂ ਵਿਰੁੱਧ ਧਾਰਮਿਕ ਸਭਿਆਚਾਰ ਮੁਹਿੰਮ ਸ਼ੁਰੂ ਕਰ ਰੱਖੀ ਹੈ। 

 ਆਰ.ਐਸ.ਐਸ ਦੇ ਇਸ ਪ੍ਰਾਜੈਕਟ ਅਧੀਨ ਹੀ ਗੁਜਰਾਤ 2002 ਵਾਪਰਿਆਂ, ਲਵ-ਜਹਾਦ, ਤਿੰਨ ਤਲਾਕ, ਹਿਜ਼ਾਬ ਆਦਿ ਦੀਆਂ ਮੁਸਲਮਾਨ ਵਿਰੋਧੀ ਮੁਹਿੰਮਾਂ ਸ਼ੁਰੂ ਹੋਈਆਂ ਅਤੇ ਗਊ-ਮਾਸ ਦੇ ਬਹਾਨੇ ਭੀੜ੍ਹਾਂ ਨੇ ਮੁਸਲਮਾਨਾਂ ਉੱਤੇ ਹਮਲੇ ਕੀਤੇ ਪੈਗੰਬਰ ਹਜ਼ਰਤ ਮਹੁੰਮਦ ਵਿਰੁੱਧ ਟਿੱਪਣੀਆਂ ਵੀਂ ਉਸੇ ਪ੍ਰਾਜੈਕਟ ਦਾ ਹਿੱਸਾ ਹੈ।
 ਸਿੱਖ ਘੱਟਗਿਣਤੀ ਵਿਰੁੱਧ ਵੀਂ 1980 ਵੇਂ ਵਿੱਚ ਇੰਦਰਾ ਗਾਂਧੀ ਸਰਕਾਰ ਨੇ ਹਿੰਦੂਤਵੀ ਹਮਲੇ ਸ਼ੁਰੂ ਕਰਕੇ, ਸਿੱਖ ਭਾਈਚਾਰੇ ਨੂੰ ਅਲੱਗ-ਥਲੱਗ ਕੀਤਾ, ਅੱਤਵਾਦੀ ਆਤੰਕਵਾਦੀ ਗਰਦਾਨਿਆਂ, ਦਰਬਾਰ ਸਾਹਿਬ, ਅੰਮ੍ਰਿਤਸਰ ਉੱਤੇ ਫੌਜੀ ਹਮਲੇ ਕਰਵਾਏ ਅਤੇ ਸਿੱਖਾਂ ਦਾ ਨਵੰਬਰ 84 ਵਿੱਚ ਕਤਲੇਆਮ ਹੋਇਆ।

ਸਿੱਖ ਘੱਟ-ਗਿਣਤੀ ਦੇ ਬੇਬਜ਼ਾ ਖੂਨ-ਖਰਾਬੇ ਵਿੱਚੋਂ ਹੀ ਦੇਸ਼ ਦੇ ਲੋਕਤੰਤਰ ਦਾ ਖਾਸਾ ਬਦਲਿਆਂ ਅਤੇ ਹਿੰਦੂ ਬਹੁਗਿਣਤੀ ਰਾਜ ਪ੍ਰਬੰਧ ਦੀ ਇੰਦਰਾ ਗਾਂਧੀ ਨੇ ਨੀਂਹ ਰੱਖੀ। ਮੋਦੀ ਸਰਕਾਰ ਦੇ ਦਿਨਾਂ ਵਿੱਚ ਬਹੁ-ਗਿਣਤੀ ਤੰਤਰ ਪੱਕੇ-ਪੈਰੀ ਸਥਾਪਤ ਹੋ ਗਿਆ ਹੈ। ਜਮਹੂਰੀ ਲੋਕਾਂ ਅਤੇ ਘੱਟਗਿਣਤੀਆਂ ਨੂੰ ਕੇਂਦਰੀ ਸਿੰਘ ਸਭਾ ਅਪੀਲ ਕਰਦੀ ਹੈ ਕਿ ਦੇਸ਼ ਦਾ ਲੋਕਤੰਤਰ ਬਚਾਉਣ ਲਈ ਇਕਮੁੱਠ ਹੋਕੇ ਭਾਜਪਾ ਦੀ ਹਿੰਦੂਤਵੀ ਪਾਲਿਸੀਆਂ ਵਿਰੁੱਧ ਲਾਮਬੰਦ ਹੋਣ। 

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ,  ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ।  
ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ, 93161-07093