ਨਾਰੀ ਸਸ਼ਕਤੀਕਰਨ ਮੁਹਿੰਮ ਵਿਚ ਅਕਾਲ ਅਕੈਡਮੀ ਦਾ ਅਹਿਮ ਯੋਗਦਾਨ : ਡਾ. ਬਲਜੀਤ ਕੌਰ

ਏਜੰਸੀ

ਖ਼ਬਰਾਂ, ਪੰਜਾਬ

ਨਾਰੀ ਸਸ਼ਕਤੀਕਰਨ ਮੁਹਿੰਮ ਵਿਚ ਅਕਾਲ ਅਕੈਡਮੀ ਦਾ ਅਹਿਮ ਯੋਗਦਾਨ : ਡਾ. ਬਲਜੀਤ ਕੌਰ

image

ਸੰਗਰੂਰ, 11 ਜੂਨ (ਬਲਵਿੰਦਰ ਸਿੰਘ ਭੁੱਲਰ) : ਅੱਜ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਫ਼ਲਤਾ ਪੂਰਵਕ ਚਲ ਰਹੇ ਪੇਂਡੂ ਵਿਦਿਆ ਅਤੇ ਰੂਰਲ ਨਾਰੀ ਸਸ਼ਕਤੀਕਰਨ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਡਾ. ਬਲਜੀਤ ਕੌਰ Tਇਸਤਰੀ ਅਤੇ ਬਾਲ ਵਿਭਾਗ ਵਿਕਾਸ ਕੈਬਨਿਟ ਮੰਤਰੀ ਪੰਜਾਬU ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ |
ਉਨ੍ਹਾਂ ਦਸਿਆ ਕਿ ਅਕਾਲ ਅਕੈਡਮੀ ਵਲੋਂ ਚਲ ਰਹੇ ਸਫ਼ਲਤਾਪੂਰਵਕ ਨਾਰੀ ਸਸ਼ਕਤੀਕਰਨ ਪ੍ਰੋਗਰਾਮ ਪੇਂਡੂ ਖੇਤਰ ਦੀਆਂ ਗ਼ਰੀਬ ਕੁੜੀਆਂ ਨੂੰ  ਮੁਫ਼ਤ ਸਿਖਲਾਈ ਦਿਤੀ ਜਾਂਦੀ ਹੈ | ਜੋ ਕਿ ਸੰਤ ਬਾਬਾ ਇਕਬਾਲ ਸਿੰਘ ਜੀ ਕਲਗੀਧਰ ਟ੍ਰਸਟ, ਬੜੂ ਸਾਹਿਬ ਵਲੋਂ 2007 ਵਿਚ ਸ਼ੁਰੂ ਕੀਤੀ ਗਈ ਸੀ | ਸਿਖਲਾਈ ਤੋਂ ਬਾਅਦ ਇਨ੍ਹਾਂ ਅਧਿਆਪਕਾਂ ਨੂੰ  ਬਣਦੀ ਸਿਖਿਆ ਦੇ ਆਧਾਰ 'ਤੇ ਅਕਾਲ ਅਕੈਡਮੀ ਵਿਚ ਨੌਕਰੀ ਦਿਤੀ ਜਾਦੀ ਹੈ ਤਾਂ ਜੋ ਉਹ ਅਪਣਾ ਅਤੇ ਅਪਣੇ ਪਰਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕਣ | ਇਸ ਮੁਹਿੰਤ ਤਹਿਤ 4449 ਤੋਂ ਵੱਧ ਗਿਣਤੀ ਦੀਆਂ ਬੱਚੀਆਂ ਸਿਖਲਾਈ ਲੈ ਚੁੱਕੀਆਂ ਹਨ, ਅਤੇ ਕਲਗੀਧਰ ਟ੍ਰਸਟ ਅਧੀਨ ਚਲ ਰਹੀਆਂ 129 ਅਕਾਲ ਅਕੈਡਮੀਆਂ ਵਿਚ ਵੱਖ-ਵੱਖ ਅਹੁਦਿਆਂ 'ਤੇ ਬੈਠ ਕੇ ਨੌਕਰੀ ਕਰ ਰਹੀਆਂ ਹਨ | ਅੱਜ ਨਾਰੀ ਸਸ਼ਕਤੀਕਰਨ ਮੁਹਿੰਮ ਹੁਣ ਪੂਰੇ ਪੰਜਾਬ, ਹਰਿਆਣਾ, ਰਾਜਸਥਾਨ, ਹਿ.ਪ੍ਰਦੇਸ਼, ਯੂ.ਪੀ. ਵਿਚ ਸਫ਼ਲਤਾ ਪੂਰਵਕ ਚਲ ਰਹੀ ਹੈ |
ਇਸ ਮੌਕੇ ਪਿ੍ੰਸੀਪਲ ਸਿੰਬਲਪ੍ਰੀਤ ਕੌਰ ਗਰੇਵਾਲ, ਵਾਇਸ ਪਿ੍ੰਸੀਪਲ ਨਿਰਮਲਜੀਤ ਕੌਰ, ਸੇਵਾਦਾਰ ਆਤਮਦੇਵ ਸਿੰਘ, ਚਰਨਜੀਤ ਸਿੰਘ ਧਾਲੀਵਾਲ, ਪਰਮਿੰਦਰ ਸਿੰਘ, ਹਰਵਿੰਦਰਪਾਲ ਰਿਸ਼ੀ ਸਮੂਹ ਸਟਾਫ਼ ਆਦਿ ਸ਼ਾਮਲ ਸਨ |
ਫ਼ੋਟੋ : 11-23